Tuesday, September 24, 2013

Reflecting on Jagmohan Singh Veerji's Essay

ਜਿਵੇਂ ਕਿ ਤੁਸੀਂ ਸ਼ੁਰੂ ਵਿੱਚ ਹੀ ਆਪਣਾ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਕਿਸੇ ਵੀ ਇੱਕ-ਪਾਸੜ ਉਲਾਰ ਨਾਲ ਕੋਈ ਵੀ ਸੁਹਿਰਦ ਵਿਚਾਰ ਲੀਕ ਤੋਂ ਲਾਹ ਦਿੱਤੀ ਜਾਂਦੀ ਹੈ। ਮੇਰੇ ਲਈ ਇਸ ਤੋਂ ਵੱਧ ਖੁਸ਼ੀ ਵਾਲੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਕਿ ਆਪ ਜਿਹੇ ਜ਼ਹੀਨ ਮਿਤ੍ਰ ਦਿਆਨਤਦਾਰੀ ਨਾਲ ਇਸ ਅਤਿਅੰਤ ਨਾਜ਼ਕ ਮਸਲੇ ਤੇ ਗੱਲ ਕਰਨ ਦੀ ਤਾਂਘ ਦਿਖਾ ਰਹੇ ਹਨ।

ਕਿਸੇ ਵੀ ਬਹਿਸ ਦੇ ਉਸਾਰੂ ਹੋਣ ਲਈ ਜੋ ਪਹਿਲੀ ਮੰਗ ਹੈ ਉਸ ਨੂੰ ਖਿਆਲ ਵਿੱਚ ਰੱਖ ਕੇ ਚਲੀਏ ਤਾਂ ਸ਼ਾਇਦ ਗੱਲ ਕਿਸੇ ਤਣ-ਪੱਤਣ ਲੱਗ ਸਕੇ, ਭਾਵੇਂ ਸਿਰਫ਼ ਬਹੁਤ ਛੋਟੀ ਜਿਹੀ ਮਿਤ੍ਰ ਮੰਡਲੀ ਲਈ ਹੀ। ਇਹ ਮੰਗ ਮੇਰੇ ਵਿਚਾਰ ਵਿੱਚ ਹੈ ਕਿ ਦੋਵੇਂ/ਸਾਰੀਆਂ ਧਿਰਾਂ ਇਹ ਮੰਨ ਕੇ ਚੱਲਣ ਕਿ ਅਸੀਂ ਇਸ ਮਸਲੇ ਬਾਰੇ ਕੋਈ ਅੰਤਿਮ ਵਿਚਾਰ ਨਹੀਂ ਰਖਦੇ ਸਗੋਂ ਹੋਈ ਵਿਚਾਰ ਵਿਚੋਂ ਸਿੱਟੇ ਕੱਢ ਕੇ ਹੀ ਕੋਈ ਨਿਰਣਾ ਬਣਾਵਾਂਗੇ। ਇਸਦੇ ਉਲਟ ਜੇ ਅਸੀਂ ਪਹਿਲਾਂ ਤੋਂ ਹੀ ਇੱਕ ਖ਼ਾਸ ਵਿਚਾਰ ਨੂੰ ਧਾਰਣ ਕੀਤਾ ਹੈ ਤਾਂ ਮਸਲਾ ਸਿਰਫ਼ ਇੰਨਾ ਹੀ ਰਹਿ ਜਾਂਦਾ ਹੈ ਕਿ "ਵਿਰੋਧੀ" ਵਿਚਾਰ ਨੂੰ ਕੱਟ ਕਿਵੇਂ ਕਰਨਾ ਹੈ।

ਦੂਜੀ ਗੱਲ ਜੋ ਇਹੋ ਜਿਹੀ ਚਰਚਾ ਵਿੱਚ ਜ਼ਰੂਰੀ ਹੈ ਉਹ ਇਹ ਹੈ ਕਿ ਕੋਈ ਵੀ ਸੱਜਣ ਸਿਰਫ਼ ਅੱਧ-ਵਾਟੇ ਹੀ ਆ ਕੇ ਸ਼ਾਮਿਲ ਨਾ ਹੋਵੇ ਸਗੋਂ ਜਿੰਨੀ ਵੀ ਵਿਚਾਰ ਪਹਿਲਾਂ ਹੋ ਚੁੱਕੀ ਹੈ ਉਸਨੂੰ ਸਮੁੱਚੇ ਰੂਪ ਵਿੱਚ ਪੜ੍ਹੇ ਅਤੇ ਤਦ ਹੀ ਆਪਨੇ ਵਿਚਾਰ ਰਖੇ ਇਸ ਨਾਲ ਇੱਕ ਤਾਂ ਦੁਹਰਾਈ ਤੋਂ ਵੀ ਬਚਾਂਗੇ ਅਤੇ ਉਸਤੋਂ ਵੀ ਵੱਧ ਗੱਲ ਇੱਕ ਹੀ ਘੁੰਮਣ-ਘੇਰੀ ਵਿੱਚ ਨਹੀਂ ਘੁੰਮੇਗੀ। ( to avoid coming back to square-one and going back in circles. )

ਮੇਰੇ ਖ਼ਿਆਲ ਵਿੱਚ ਤੁਸੀਂ ਇਸਨੂੰ ਬਹੁਤ ਵਧੀਆ ਸ਼ੁਰੁਆਤ ਦਿੱਤੀ ਹੈ ਕਿ ਅਸੀਂ ਇਸਦੇ ਇਤਿਹਾਸਿਕ ਆਦਿ ਪੱਖ ਤੇ ਵਿਚਾਰ ਕਰਨ ਨਾਲੋਂ ਇਸਦੇ ਵਿਚਾਰਧਾਰਿਕ ਪੱਖ ਵੱਲ ਹੀ ਧਿਆਨ ਦੇਈਏ। ( ਹਾਲਾਂਕਿ ਕਿਸੇ ਵੀ ਪੱਖ ਉੱਪਰ ਵਿਕੋਲਿਤਰੇ ਰੂਪ ਵਿੱਚ ਗੱਲ ਕਰਨਾ ਅਸੰਭਵ ਜਿਹਾ ਹੀ ਹੈ।)
ਇਸ ਉੱਪਰ ਬਹੁਤ ਸਾਰੇ ਵਿਦਵਾਨ ਆਪਣੇ ਵਿਚਾਰ ਪ੍ਰਗਟ ਕਰ ਚੁੱਕੇ ਹਨ, ਪੱਖ ਅਤੇ ਵਿਰੋਧ ਵਿੱਚ ਕਿਤਾਬਾਂ ਵੀ ਮਿਲਦੀਆਂ ਹਨ, ਪਰ ਮੇਰੀ ਬੇਨਤੀ ਹੋਵੇਗੀ ਕਿ ਸਭੇ ਮਿਤ੍ਰ ਉਹਨਾਂ ਨੂੰ quote ਕਰਨ ਦੀ ਥਾਂ ਆਪੋ ਆਪਣਾ ਨਜ਼ਰੀਆ ਪੇਸ਼ ਕਰਨ।

ਜਿਵੇਂ ਤੁਸੀਂ ਕਿਹਾ ਹੀ ਹੈ ਕਿ ਇਸਦੇ ਸਭ ਤੋਂ ਕੱਟੜ ਵਿਰੋਧੀ ਅਤੇ ਪੱਖੀ ਉਹ ਹਨ ਜਿਹਨਾਂ ਨੇਂ ਦਸਮ ਗ੍ਰੰਥ ਦਾ ਉਸਦੀ ਸੰਪੂਰਨਤਾ ਵਿੱਚ ਤਾਂ ਕੀ ਕੁਝ ਕੁ ਰਚਨਾਵਾਂ ਦਾ ਵੀ ਪੜ੍ਹਨਾ ਨਹੀਂ ਕੀਤਾ, ਅਧਿਐਨ ਤਾਂ ਦੂਰ ਦੀ ਗੱਲ। ਮੈਂ ਕੁਝ ਮਿਤ੍ਰਾਂ ਨੂੰ ਸੱਦਾ ਦੇਵਾਂਗਾ ਕਿ ਉਹ ਇਸ ਚਰਚਾ ਵਿੱਚ ਸ਼ਾਮਿਲ ਹੋਣ ਅਤੇ ਤੁਹਾਡੇ ਵਾਲੀ ਹੀ ਬੇਨਤੀ ਦੁਹਰਾਉਂਦਾ ਹਾਂ ਕਿ ਭਾਸ਼ਾ ਦੀ ਸੰਜੀਦਗੀ ਬਰਕਰਾਰ ਰਖਣੀ ਬੇਹੱਦ ਜਰੂਰੀ ਹੈ ਕਿਉਂਕਿ ਇਹ ਵਿਸ਼ਾ ਹੀ ਇਹੋ ਜਿਹਾ ਹੈ ਜਿਸ ਨਾਲ ਇੱਕ ਵੱਡੀ-ਗਿਣਤੀ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।

ਸਾਹਿਤ, ਮਿਥਿਹਾਸ, ਕਲਾ, ਕਵਿਤਾ, ਧਰਮ-ਸ਼ਾਸ਼ਤਰ ( Theology ), ਸਮਾਜ-ਸ਼ਾਸ਼ਤਰ, ਮਨੋ-ਵਿਗਿਆਨ ਆਦਿ ਕੁਝ ਕੁ ਵਿਸ਼ਿਆਂ ਬਾਰੇ ਭਾਵੇਂ ਸਾਡੇ ਬਣੇ-ਬਣਾਏ ਵਿਚਾਰ ਹਨ ਪਰ ਇੱਕ ਰਚਨਾ-ਸਮੂਹ ਨੂੰ ਉਸੇ ਦੇ ਸੰਧਰਵ ਵਿੱਚ ਵਾਚਣ ਤੋਂ ਸ਼ੁਰੂ ਹੋ ਕੇ ਹੋਲੀ-ਹੋਲੀ ਗੱਲ ਨੂੰ ਅੱਗੇ ਵਧਾਈਏ।
ਮੇਰੀ ਦਿਲੀ ਇੱਛਾ ਹੈ ਕਿ ਇਸ ਗੱਲ ਨੂੰ ਜਾਰੀ ਰਖੀਏ, ਭਾਵੇਂ ਮਹੀਨਿਆਂ ਵੱਧੀ ਹੀ ( ਦਸਮ ਗ੍ਰੰਥ ਦੇ ਅਰਥਾਂ ਸਹਿਤ ਪਾਠ ਲਈ ਵੀ ਕਰੀਬਨ ਦੋ ਮਹੀਨੇ ਦਾ ਸਮਾਂ ਲੱਗਦਾ ਹੈ। ਜੇ ਨਹੀਂ ਕੀਤਾ ਤਾਂ ਕਰ ਲੈਣ ਵਿੱਚ ਕੋਈ ਹਰਜ਼ਾ ਨਹੀਂ ਹੈ, ਸਗੋਂ ਇਹ ਜਰੂਰੀ ਹੀ ਹੈ, ਤੇ ਇੰਨਾਂ ਕੁ ਹੀ ਸਮਾਂ ਲਗਾ ਕਿ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਸਿੱਖ ਇਤਿਹਾਸ ਦੀ ਵੀ ਇਸਦੀ ਇਤਿਹਾਸਿਕਤਾ ਵਿੱਚ ਘਟੋ-ਘਟ ਮੁਢਲੀ ਜਾਣਕਾਰੀ ਤਾਂ ਜ਼ਰੂਰੀ ਹੈ ਹੀ।)
................................
ਸੰਨ 1981 ਵਿੱਚ ਮੈਂ ਨੌਵੀਂ ਜਮਾਤ ਵਿੱਚ ਸਾਂ। ਸਾਡੀ ਪੰਜਾਬੀ ਦੀ ਕਵਿਤਾਵਾਂ ਵਾਲੀ ਕਿਤਾਬ ਦੇ 'ਮੁਢਲੇ ਸ਼ਬਦ' ਵਿੱਚ ਬੇਹੱਦ ਸੰਖੇਪ ਵਿੱਚ 'ਕਵਿਤਾ ਕਿਵੇਂ ਪੜ੍ਹੀਏ' ਬਾਰੇ ਉਹ ( ਸ਼ਾਇਦ ਭਾਸ਼ਾ ਵਿਭਾਗ, ਪੰਜਾਬ, ਦਾ ਡਾਇਰੈਕਟਰ ) ਕਹਿੰਦਾ ਹੈ ਕਿ ( ਇਸ ਵਿੱਚ ਇੱਕ ਪਉੜੀ "ਚੰਡੀ ਦੀ ਵਾਰ" ਵਿੱਚੋਂ ਸੀ ) ਜੇ ਅਸੀਂ ਇਹ ਵਿਚਾਰਨ ਲੱਗ ਜਾਈਏ ਕਿ ਦੇਵੀ ਦੀ ਤਲਵਾਰ ਦਾ ਵਾਰ ਰਾਖਸ਼ ਦਾ ਧੜ੍ਹ ਦੋ ਹਿੱਸਿਆਂ ਵਿੱਚ ਵੰਡ, ਉਸਦਾ ਘੋੜਾ ਵੱਢ, ਧਰਤੀ ਕੱਟ ਕੇ, ਧਉਲੇ ਬਲਦ ਦੇ ਸਿੰਗਾਂ ਕੋਲੋਂ ਗੁਜ਼ਰ ਕੇ ਉਸ ਕਛੂਕੁੰਮੇ ਜਿਸਦੇ ਉੱਪਰ ਇਹ ਬਲਦ ਖੜ੍ਹਾ ਹੈ ਦੇ ਕਵੱਚ ਨਾਲ ਕਿਵੇਂ ਜਾ ਟਕਰਾ ਸਕਦਾ ਹੈ, ਜਾਂ ਕਿ ਧਉਲ ਬਲਦ ਤਾਂ ਹੁੰਦਾ ਹੀ ਨਹੀਂ, ਜਿਹੀ ਵਿਚਾਰ ਵਿੱਚ ਪਵਾਂਗੇ ਤਾਂ ਨਾਂ ਤਾਂ ਕਵਿਤਾ ਦਾ ਆਨੰਦ ਮਾਣ ਸਕਾਂਗੇ 'ਤੇ ਨਾਂ ਹੀ ਕਵੀ-ਮਨ ਨਾਲ ਹੀ ਕੋਈ ਸਾਂਝ ਪਾ ਸਕਾਂਗੇ।
ਅਸੀਂ ਜੇ ਆਪਣੀਆਂ ਪੂਰਵ-ਧਾਰਣਾਵਾਂ ਲੈ ਕੇ ਕਿਸੇ ਰਚਨਾ ਤੱਕ ਪਹੁੰਚ ਕਰਾਂਗੇ ਤਾਂ ਸਿਰਫ ਉਹੋ ਹੀ ਪੜ੍ਹ ਸਕਾਂਗੇ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿਉਂਕਿ ਅਸੀਂ ਮਨ ਨੂੰ ਉੱਕਾ ਹੀ ਖਾਲੀ ਕਰ ਕੇ ਵੀ ਪਹੁੰਚ ਕਰੀਏ ਤਦ ਵੀ not we, but the books read ਦਾ ਝੇੜਾ ਰਹਿੰਦਾ ਹੀ ਹੈ।
ਵਿਆਖਿਆ ਹੈ ਹੀ ਅੰਤਰਮੁਖੀ ਵਰਤਾਰਾ, ਕੋਈ ਸਿਰਫ ਇੰਨਾ ਹੀ ਦਾਵਾ ਕਰ ਸਕਦਾ ਹੈ ਕਿ ਮੈਂ ਇਸ ਰਚਨਾ ਨੂੰ ਇਉਂ ਸਮਝਦਾ ਹਾਂ ਨਾਂ ਕਿ ਇਹ ਕਿ ਇਸ ਰਚਨਾ ਦੇ ਲੇਖਿਕ ਦਾ ਕੀ ਭਾਵ/ਮਨਸ਼ਾ ਹੈ। ਗੱਲ ਨੂੰ ਸੰਖੇਪ ਕਰਦਿਆਂ ਮੈਂ ਇਸ ਚਰਚਾ ਦੇ ਪਹਿਲੇ ਸਵਾਲ ਦਾ ਮੂੰਹ-ਮੱਥਾ ਉਸਾਰਨ ਦੀ ਕੋਸ਼ਿਸ਼ ਕਰਦਾ ਹਾਂ:

ਇਹ ਗ੍ਰੰਥ ( ਗਰੰਥ-ਸਮੂਹ ) ਬ੍ਰਾਹਮਣਵਾਦ ਦਾ ਪ੍ਰਚਾਰ ਕਰਦਾ ਹੈ।
ਇਹ ਗ੍ਰੰਥ ਕਿਸੇ ਸਾਕਤ-ਪੰਥੀ ਦੀ ਕ੍ਰਿਤ ਹੈ।
ਇਸ ਗ੍ਰੰਥ ਦੀਆਂ ਰਚਨਾਵਾਂ ਅਸ਼ਲੀਲ ਹਨ।

ਇਹਨਾਂ ਤਿੰਨਾਂ ਉੱਪਰ ਇੱਕੋ ਸਮੇਂ ਵਿਚਾਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਹਿਲੇ ਦੋਵੇਂ ਸਵਾਲ ਆਪਸ ਵਿੱਚ ਹੀ ਵਿਰੋਧ ਵਿੱਚ ਖੜ੍ਹੇ ਹਨ ਕਿਉਂਕਿ ਸਾਕਤ ਅਤੇ ਬ੍ਰਾਹਮਣਵਾਦ ਦਾ ਪ੍ਰਚਾਰ ਇੱਕੋ ਸਮੇਂ ਨਹੀਂ ਹੋ ਸਕਦਾ, ਦੋਵਾਂ ਦੇ ਇਸ਼ਟ-ਦੇਵਤਿਆਂ ਦੀ ਆਪੋ ਵਿੱਚ ਨਹੀਂ ਬਣਦੀ ਤੇ ਵੈਸ਼ਨਵ ਤੇ Shaivites ਦੀ ਅਵਤਾਰ ਸੂਚੀ ਵੀ ਵਖੋ-ਵਖਰੀ ਹੈ। ਗ੍ਰੰਥ ਵਿਚਲੇ ਅਵਤਾਰ ਵਿਸ਼ਨੂੰ ਦੇ ਅਵਤਾਰ ਹਨ ਸੋ ਸਾਕਿਤ ਵਾਲੇ ਮਸਲੇ 'ਤੇ ਤਾਂ ਲੀਕ ਫੇਰੀ ਜਾ ਸਕਦੀ ਹੈ। ਬ੍ਰਾਹਮਣਵਾਦ ਵਾਲਾ ਮਸਲਾ ਵੀ ਉਲਝਿਆ ਹੈ ਜਿਵੇਂ ਕਿ "ਸਿੱਖ ਧਰਮ ਅਤੇ ਮਾਸ ਖਾਣ" ਵਾਲੇ ਮਸਲੇ ਉੱਪਰ ਦੋਵੇਂ ਧਿਰਾਂ ਉਹਨਾਂ ਹੀ ਤੁੱਕਾਂ ਦੀ ਆਪੋ-ਆਪਣੇ ਢੰਗ ਨਾਲ ਵਿਆਖਿਆ ਕਰਦੀਆਂ ਹਨ ਉਸੇ ਤਰਾਂ ਹੀ ਗੁਰੂ-ਗ੍ਰੰਥ ਅਤੇ ਦਸਮ-ਗ੍ਰੰਥ ਵਿਚਲੇ ਨਾਮ ਸੰਬੋਧਨਾਂ ਨਾਲ ਹੁੰਦਾ ਹੈ ਕਿ ਆਦਿ ਗ੍ਰੰਥ ਦੇ ਰਚਨਾਕਾਰ ਨੂੰ ਤਾਂ poetic-license ਦੇ ਦਿੱਤਾ ਜਾਂਦਾ ਹੈ ਪਰ ਦਸਮ ਦੇ ਰਚਨਾਕਾਰ ਨੂੰ ਨਹੀਂ। ਅਤੇ ਜਿਵੇਂ ਕਿ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਵਿਆਖਿਆਵਾਂ ਆਪਣੇ ਖਾਸੇ ਤੋਂ ਹੀ ਅੰਤਰ-ਮੁੱਖੀ ਹੋਣ ਕਾਰਨ ਗਲਤ ਜਾਂ ਠੀਕ ਨਹੀਂ ਹੁੰਦੀਆਂ ਸਿਰਫ਼ ਭਿੰਨ-ਭਿੰਨ ਹੋ ਸਕਦੀਆਂ ਹਨ।

ਹਾਲਾਂਕਿ ਅਜੇ ਵੀ ਇਹਨਾਂ ਦੋਵਾਂ ਸਵਾਲਾਂ ਉੱਪਰ ਗੱਲ ਹੋ ਸਕਦੀ ਹੈ ਤੇ ਜਾਪਦਾ ਹੈ ਹੋਵੇਗੀ ਵੀ ਪਰ ਜਿਥੋਂ ਕਿੰਤੂ ਪ੍ਰੰਤੂ ਸ਼ੁਰੂ ਹੋਏ ਸਨ ਉਹ ਮਸਲਾ ਹੈ ਅਸ਼ਲੀਲਤਾ ਦਾ। ਇਸ ਦੀ ਪੂਰੀ ਖੱਲ ਲਾਹੁਣੀ ਬਣਦੀ ਹੈ, ਜੇ ਅਸੀਂ ਇਸ ਮਸਲੇ ਤੇ ਰਤਾ ਕੁ ਵਿਚਾਰ ਕਰ ਲਈਏ ਕਿ ਸ਼ਲੀਲਤਾ ਕੀ ਹੈ ਤੇ ਅਸ਼ਲੀਲਤਾ ਕੀ ਹੈ? ਕੀ ਇਹ ਕੋਈ Absolute Value ਹੈ ਜਾਂ Relative ਜੋ ਹਰ ਸਮਾਜ/ਸਮੂਹ/ਸਮੇਂ ਲਈ ਵੱਖੋ-ਵੱਖਰੀ ਹੈ। ਅਤੇ ਸਭਤੋਂ ਵਧ ਕਿ ਸਾਹਿਤ ਅਤੇ ਅਸ਼ਲੀਲਤਾ ਦਾ ਕੀ ਸੰਬੰਧ ਹੈ? ਕਾਮ-ਸੰਬੰਧਾਂ ਗਿਰਦ ਰਚਿਆ ਸਾਰਾ ਸਾਹਿਤ ਕੀ ਅਸ਼ਲੀਲਤਾ ਦੇ ਖਾਨੇ ਵਿੱਚ ਹੀ ਪੈਂਦਾ ਹੈ? ਅਦਵੈਤਵਾਦ ਵਿੱਚ ਨੈਤਿਕਤਾ ਦਾ ਕੀ ਸਥਾਨ ਹੈ? ਸਮਰਸੇੱਟ ਮਾਮ, ਲਿਓ ਟੋਲਸਟੋਏ, ਫਾਕਨਰ, ਹੈਨਰੀ ਮਿੱਲਰ, ਸਾਡਾ ਆਪਣਾ ਮੰਟੋ ਆਦਿ ਕੀ ਸਾਰੇ ਹੀ ਅਸ਼ਲੀਲ ਕਿਸਮ ਦੇ ਲੇਖਿਕ ਸਨ? ਮੈਂ ਸਿਰਫ਼ ਚਰਚਾ ਨੂੰ ਸ਼ੁਰੂ ਹੋਇਆ ਦੇਖਣਾ ਚਾਹ ਰਿਹਾ ਹਾਂ, ਕ੍ਰਿਪਾ ਕਰੋ ਸਾਰੇ ਮਿਤ੍ਰਵਰ
/............................
Devinder Singh ji, let's get back to the philosophical/ideological aspect of the Writings on hand. This was requested earlier that instead of sharing the arguments from one side friends are urged to present their thesis. ( In passing ) Ratan Singh Bhangoo, being in Pepsu States, doesn't talk much about Maharaja Ranjit Singh either. Cunningham and Macauliffe shall talk about it if it was the British agenda instead of omitting it.
we are just starting the discussion so i feel it's too early to deliver concluding statements.

The basic question i read in your comment is worth our attention the contradictory attitude of Guru Nanak Sahib & the Writer of Dasam towards Hinduism.

The critical analysis of any work should be based on the content of the work, what's present in the work not what is not present.

As we all know, there are arguments and counterarguments for every point, already presented by scholars. We need to avoid them and present our own views on one writing or on the collection instead.

I tried to postulate the question on Vulgarity in Literature, that can be furthered. Guru Granth uses Hindu Mythology ( Mostly with a twist ), DG uses it with a fresh interpretation as well, is the argument of the pro's. You must have read that essay mentioned by Jagmohan Singh Veerji, but i'll share it here anyway ( we can start from there, as well ):

https://www.facebook.com/photo.php?fbid=10152630220565082&set=a.10150186791230082.424623.550445081&type=3&theater

http://books.google.ca/books?id=qe6WnpbT2BkC&pg=PA46&lpg=PA46&dq=Cunningham+%26+dasam&source=bl&ots=UEhc4OWc7D&sig=e36SdKG_tdhbE5pqxuDMhFys9vw&hl=en&sa=X&ei=tWE8UpyPHIK02wXSo4GABw&ved=0CD4Q6AEwAg#v=onepage&q=Cunningham%20%26%20dasam&f=false

 "There is no such thing as a moral or an immoral book. Books are well written, or badly written. That is all."
- Oscar Wilde

The books that the world calls immoral are the books that show the world its own shame.
- Oscar Wilde.
----------------------------------------------------------------------------------------------------------------
ਮੈਂ ਆਪ ਵੀ ਅਤੇ ਦਸਮ, ਭਾਈ ਰਤਨ ਸਿੰਘ ਸ਼ਹੀਦ ( ਭੰਗੂ ), Cunningham , Macauliffe ਬਾਰੇ ਹੀ search ਕਰਦਿਆਂ ਅੱਗੇ ਅੱਗੇ ਜਾਈ ਗਿਆ ਤੇ ਹੁਣ ਹੀ ਫੇਸਬੁੱਕ ਤੇ ਆਇਆ ਸੀ ਤਾਂ ਵੇਖਿਆ ਕਿ ਗੁਰਜੰਟ ਸਿੰਘ ਹੁਰਾਂ ਨੇਂ ਤਾਂ ਵਾਰੇ ਨਿਆਰੇ ਕੀਤੇ ਪਏ ਹਨ l
ਮੇਰੀ ਇੱਕ ਫੇਸਬੁੱਕ ਮਿਤ੍ਰ ਗਲੋਰੀਆ ਨੇ ਕੋਲੰਬੀਆ ਦੇ ਕਿਸੇ ਕਬੀਲੇ ਦੀ ਯਾਤ੍ਰਾ ਸਮੇਂ ਲਈਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ( ਮੈਨੂੰ ਟੈਗ ਕੀਤਾ ਹੋਇਆ ਸੀ ) ਜਿਸ ਵਿੱਚ ਔਰਤਾਂ ਦੀਆਂ ਛਾਤੀਆਂ ਨੰਗੀਆਂ ਸਨ ਹਾਲਾਂਕਿ ਉਹਨਾਂ ਦੇ ਤੇੜ ਕਪੜੇ ਪਹਿਨੇ ਸਨ ਅਤੇ ਸਿਰ ਉੱਪਰ ਵੀ ਕੱਪੜੇ ਬੰਨੇ ਸਨ l ਕਿਸੇ ਨੈਤਿਕਤਾ ਦਾ ਰੌਲਾ ਪਾਉਣ ਵਾਲੇ ਨੇਂ ਆਪਣੀ ਸੋਚ ਕੁਝ ਹੀ ਜ਼ਿਆਦਾ ਹੀ ਖੁੱਲੇ ਸ਼ਬਦਾਂ ਵਿੱਚ ਗਲੋਰੀਆ ਨੂੰ ਫਿੱਟ-ਲਾਹਨਤ ਪਾ ਕੇ ਉਜਾਗਰ ਕੀਤੀ ਸੀ। ਤਾਂ ਉਥੇ ਵੀ ਭਾਈ ਹਰਕੀਰਤ ਸਿੰਘ ਹੁਰਾਂ ਵਾਲੀ ਗੱਲ ਹੀ ਸਾਹਮਣੇ ਆਈ ਸੀ ਕਿ ਉਹਨਾਂ ਲਈ ਛਾਤੀਆਂ ਸਿਰਫ਼ ਬੱਚੇ ਦੀ ਭੁੱਖ ਮਿਟਾਉਣ ਵਾਲੇ ਅੰਗ ਹੀ ਹਨ ਨਾਂਹ ਕਿ ਕਾਮ-ਸੰਬੰਧਿਤ ਅੰਗ।

ਮੰਟੋ ਦੀ ਕਹਾਣੀ "ਠੰਡਾ ਗੋਸ਼ਟ" ਦੇ ਮੁਕੱਦਮੇ ਸਮੇਂ ਉਸਦੇ ਤਹਿਰੀਰੀ ਬਿਆਨ ( ਰਾਜਕਮਲ ਪ੍ਰਕਾਸ਼ਨ ਦੁਆਰਾ ਛਾਪੇ "ਦਸਤਾਵੇਜ਼" ਨਾਮੇ ਪੰਜ ਕਿਤਾਬਾਂ ਦੇ ਸੰਕਲਨ ਵਿੱਚ ) ਧਿਆਨ ਮੰਗਦੇ ਹਨ। ਉਸ ਕਿਹਾ ਸੀ,
"ਸਾਹਿਤ ਰਚਨਾ ਤੰਦਰੁਸਤ ਦਿਮਾਗ ਵਾਲਿਆਂ ਲਈ ਕੀਤੀ ਜਾਂਦੀ ਹੈ ਨਾਂਕਿ ਬੀਮਾਰ ਜ਼ਹਿਨੀਅਤ ਵਾਲਿਆਂ ਲਈ।" ਉਸ ਅੱਗੇ ਕਿਹਾ ਸੀ,
"ਇੱਕ ਬੀਮਾਰ ਮਨ ਲਈ ਤਾਂ ਬੱਕਰੀ ਦਾ ਮਾਸੂਮ ਜਿਹਾ ਬੱਚਾ ਜਾਂ ਲੋਹੇ ਦੀਆਂ ਮਸ਼ੀਨਾਂ ਦੇ ਪੁਰਜ਼ਿਆਂ ਦੀ ਹਰਕਤ ਵੀ ਬਹੁਤ ਹੈ ਉਸਦੀ ਕਾਮ-ਵਾਸਨਾ ਭੜਕਾਉਣ ਲਈ।" ਉਸਤੋਂ ਵੀ ਵੱਧ ਕੇ ਉਸ ਸਾਫ਼ ਕਿਹਾ ਸੀ,"ਕੁਝ ਲੋਕ ਤਾਂ ਆਸਮਾਨੀ ਕਿਤਾਬ ( ਕੁਰਾਨ) ਨੂੰ ਪੜਦਿਆਂ ਵੀ ਆਪਣੀ ਇਹ ਹਿੱਸ ਪੂਰੀ ਕਰਦੇ ਹਨ।"

ਮੈਂ ਆਪ ਇੱਕ ਐਸੇ ਇਸਾਈ ਟੱਬਰ ਵਿੱਚ ਪੈਦਾ ਹੋਏ ਨਾਸਤਿਕ ਦਾ ਮਿਤ੍ਰ ਰਿਹਾ ਹਾਂ ਜਿਸਨੇਂ ਮੈਨੂੰ "ਸੋਲੋਮਨ ਦੇ ਗੀਤ" ਜਿਹੇ ਕਈ ਹਿੱਸੇ ਬਾਈਬਲ ਵਿੱਚੋਂ ਦਿਖਾਏ ਸਨ ਜਿਹਨਾਂ ਨੂੰ ਉਹ ਅਸ਼ਲੀਲ ਗਰਦਾਨਦਾ ਸੀ ਪਰ ਮੈਨੂੰ ਇਹੋ ਜਿਹਾ ਕੁਝ ਵੀ ਦਿਖਾਈ ਨਹੀਂ ਸੀ ਦਿੱਤਾ। ਬਥੇਰੇ ਲੋਕ ਹਨ ਜੋ ਰੂਮੀ ਨੂੰ ਪੜ੍ਹਦਿਆਂ ਹੋਇਆਂ ਉਸਦੇ ਆਪਣੇ ਹੀ ਅਰਥ ਕਰਦੇ ਹਨ ਤੇ ਆਪਣਾ ਠਰਕ ਪੂਰਾ ਕਰਦੇ ਹਨ।

ਧਾਰਮਿਕ ਹੀ ਕੀ, ਸੰਸਾਰੀ ਸਾਹਿਤ ਦਾ ਅਧਿਐਨ ਵੀ ਸਿਰਫ ਤੇ ਸਿਰਫ਼ ਆਤਮਿਕ ਉਨਤੀ ਹਿੱਤ ਕੀਤਾ ਜਾਂਦਾ ਹੈ। ਆਪਣੀ ਮੰਤਵ-ਸਿੱਧੀ ਲਈ ਕਿਸੇ ਇੱਕ ਸਤਰ ਨੂੰ ਉਸਦੇ over-all context ਨਾਲੋਂ ਤੋੜ ਕੇ ਇੱਕ ਦਲੀਲ ਵਜੋਂ ਪੇਸ਼ ਕਰਨਾ ਦਿਆਨਤਦਾਰੀ ਨਹੀਂ।
September 22 at 1:11am · Edited · Like · 2
Dalvir Gill .
ਮੈਂ ਫਿਰ ਤੋਂ ਮੰਟੋ ਦੀ "ਠੰਡਾ ਗੋਸ਼ਤ" ਦਾ ਹੀ ਹਵਾਲਾ ਦੇਵਾਂਗਾ ਇਸ ਮੁਕੱਦਮੇ ਸਮੇਂ ਇੱਕ ਮਨੋ-ਵਿਗਿਆਨ ਦੇ ਪ੍ਰੋਫੈਸਰ ਨੇਂ ਗਵਾਹ ਵਜੋਂ ਭੁਗਤਣਾ ਸੀ ਤੇ ਉਸ ਨੇਂ ਕਿਹਾ ਸੀ ( '47 ਦੀ ਵੰਡ ਸਮੇਂ ਦੀ ਪਿੱਠ-ਭੂਮੀ ਵਿੱਚ ਇਹ ਕਹਾਣੀ ਇੱਕ ਜੋੜੇ ਦੀ ਕਾਮੁ-ਕ੍ਰੀੜਾ ਤੋਂ ਸ਼ੁਰੂ ਹੁੰਦੀ ਹੈ, ਜਿਸਦਾ ਬਹੁਤ ਵਿਸਥਾਰ ਕੀਤਾ ਗਿਆ ਹੈ ਪਰ ਸ਼ੁਰੂ ਵਿੱਚ ਹੀ ਪਤਨੀ ਨੂੰ ਪਤਾ ਚਲਦਾ ਹੈ ਕਿ ਉਸਦਾ ਕੱਲ ਤੱਕ ਦਾ ਘੈਂਟ ਮਰਦ ਨਾਮਰਦ ਹੋ ਚੁੱਕਾ ਹੈ ਅਤੇ ਉਹ ਬਿਨਾਂ ਜ਼ਿਆਦਾ ਜਾਨਣ ਦੀ ਕੋਸ਼ਿਸ਼ ਦੇ ਹੀ ਆਪਣੇ ਪਤੀ ਦੀ ਗਰਦਨ 'ਤੇ ਤਲਵਾਰ ਦਾ ਵਾਰ ਕਰ ਦਿੰਦੀ ਹੈ। ਮਰਦੀਆਂ-ਮਰਦੀਆਂ ਉਹ ਦੱਸਦਾ ਹੈ ਕਿ ਕਿਸੇ ਘਰ ਦੀ ਲੁੱਟ-ਖੋਹ ਕਰਨ ਤੋਂ ਬਾਹਦ ਉਹ ਉਸ ਘਰ ਦੀ ਇੱਕ ਜਵਾਨ ਕੁੜੀ ਨੂੰ ਜੋ ਦਹਿਸ਼ਤ ਨਾਲ ਬੇਹੋਸ਼ ਹੋ ਚੁੱਕੀ ਸੀ ਮੋਢੇ 'ਤੇ ਸੁੱਟ ਉਥੋਂ ਤੁਰ ਪੈਂਦਾ ਹੈ ਤੇ ਬਸਤੀ ਤੋਂ ਬਾਹਰ ਆ ਜਦੋਂ ਉਸਨੂੰ ਭੋਗਣ ਲੱਗਦਾ ਹੈ ਤਾਂ ਉਸਨੂੰ ਪਤਾ ਚਲਦਾ ਹੈ ਕਿ ਉਹ ਤਾਂ ਪਹਿਲੋਂ ਹੀ ਮਰ ਚੁੱਕੀ ਸੀ - ਠੰਡਾ ਗੋਸ਼ਤ ਸੀ। ਇਸ ਸਾਰੇ ਦਾ ਅਸਰ ਉਸ ਉੱਪਰ ਇਹ ਹੁੰਦਾ ਹੈ ਕਿ ਉਹ ਆਪ ਹੀ ਠੰਡੇ ਗੋਸ਼ਤ ਵਿੱਚ ਬਦਲ ਜਾਂਦਾ ਹੈ, ਨਾਮਰਦ ਹੋ ਜਾਂਦਾ ਹੈ। ) ਕਿ ਇਸ ਕਹਾਣੀ ਦੇ ਨਾਇਕ ਮਰਦ ਔਰਤ ਨੂੰ ਆਮ ਨਾਲੋਂ ਜ਼ਿਆਦਾ ਕਾਮੁਕ ਕਿਰਦਾਰ ਵਜੋਂ ਪੇਸ਼ ਕਰਨਾ ਵੀ ਲੇਖਕ ਦੀ ਮਜਬੂਰੀ ਹੈ ( ਇਸ ਜਗਤ ਵਿੱਚ Necrophiliac ਵੀ ਮਿਲਦੇ ਹਨ, ਜਿਹਨਾਂ ਉੱਪਰ ਇਸ ਅ-ਮਾਨਵੀ ਘਟਨਾ ਦਾ ਉੱਕਾ ਹੀ ਅਸਰ ਨਹੀਂ ਹੋਵੇਗਾ।) ਅਤੇ, ਇਸ ਕਹਾਣੀ ਦੇ ਜ਼ਿਆਦਾ ਅਸਰਦਾਇਕ ਸਾਬਤ ਹੋਣ ਲਈ ਪਾਠਕ ਦੀ ਕਲਪਨਾ ਨੂੰ ਉਤਾਂਹ ਚੁੱਕਣਾ ਵੀ ਇਸਦੇ ਲੇਖਿਕ ਦੀ ਮਜਬੂਰੀ ਹੈ ਤਾਂ ਕਿ ਪਾਠਕ ਇਹ ਮਹਿਸੂਸ ਕਰ ਸਕੇ ਕਿ ਕਹਾਣੀ ਦਾ ਇਹ ਕਿਰਦਾਰ ਕਿਸ ਰਸਾਤਲ ਵਿੱਚ ਆ ਡਿੱਗਿਆ ਹੈ।

ਰੂਪ ਦੇ ਪੱਖ ਤੋਂ "ਬਿਕਰਮ-ਬੇਤਾਲ" ਅਤੇ "Arabian Nights" ਇਸੇ ਸ਼ੈਲੀ ਦੀਆਂ ਰਚਨਾਵਾਂ ਹਨ ਜਿਥੇ ਇੱਕੋ ਵਿਸ਼ੇ ਉੱਪਰ ਕਈ ਕਹਾਣੀਆਂ ਨੂੰ ਇੱਕ ਲੰਬੀ ਕਹਾਣੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸਦੇ ਕਿਰਦਾਰ ਕਾਮ-ਪੀੜ੍ਹਤ ਹਨ, ਕੁਦਰਤੀ ਹੀ ਉਹ ਆਪਣੀ ਮਨਸ਼ਾ-ਪੂਰਤੀ ਲਈ ਹਰ ਦਲੀਲ ਘੜਣਗੇ ਅਤੇ ਆਪਣੇ ਨਿਸ਼ਾਨੇ ਤੇ ਬੈਠੇ ਕਿਰਦਾਰ ਨੂੰ ਫੁੰਡਣ ਦੀ ਕੋਸ਼ਿਸ਼ ਕਰਨਗੇ ਪਰ fables ਵਰਗੀਆਂ ਇਹਨਾਂ ਰਚਨਾਵਾਂ ਦਾ ਸਿੱਟਾ ਕੀ ਨਿਕਲਦਾ ਹੈ?

ਇਸ ਰਚਨਾ-ਸਮੂਹ ਵਿੱਚ ਸ਼ਾਮਿਲ ਹਰ ਗਰੰਥ ਦੀ ਸ਼ੁਰੁਆਤ ਵਿੱਚ ਹੀ ਰਚਨਾ ਕਰਨ ਦਾ ਮੰਤਵ ਬਿਆਨਿਆ ਗਿਆ ਹੈ, ਚਰਿਤ੍ਰ-ਉਪਿਖਿਆਨ ਦਾ ਵੀ ਹੈ। ਮੈਨੂੰ ਕਿਤੇ ਵੀ ਨਹੀਂ ਲੱਗਿਆ ਕਿ ਲਿਖਾਰੀ ਆਪਣੇ ਨਿਸ਼ਾਨੇ ਤੋਂ ਭੱਟਕਿਆ ਹੈ, ਸਗੋਂ ਉਸਨੂੰ ਤਾਂ ਨਾਂਹ ਬਾਗ ਦਿਸਦਾ ਹੈ ਨਾਂ ਦਰਖਤ-ਪੱਤੇ
ਤੇ ਨਾਂ ਚਿੜ੍ਹੀ, ਬੱਸ ਚਿੜ੍ਹੀ ਦੀ ਅੱਖ।

ਵੀਰਜੀ ਕਿਉਂਕਿ ਤੁਸੀਂ ਇਸ ਖ਼ਾਸ ਗ੍ਰੰਥ ਦੇ ਬਾਕੀ ਰਚਨਾਵਾਂ ਨਾਲ ਸ਼ਾਮਿਲ ਨਾ ਕੀਤੇ ਜਾਣ ਵੱਲ ਧਿਆਨ ਦਵਾਇਆ ਸੀ ਇਸ ਲਈ ਮੈਂ ਪਹਿਲਾਂ "ਅਸ਼ਲੀਲਤਾ" ਵੱਲ ਹੀ ਧਿਆਨ ਕੇਂਦਰਤ ਕਰਨਾ ਚਾਹੁੰਦਾ ਹਾਂ ਅਤੇ ਇੱਕ ਵਾਰ ਫਿਰ ਗੁਰਜੰਟ ਸਿੰਘ ਭਾਈ ਸਾਹਿਬ ਦਾ ਧੰਨਵਾਦ ਕਰਦਾ ਹਾਂ।
September 20 at 5:39pm · Like · 5
i already have given my view regarding vulgarity and have endorsed what Harkirat Singh Ji said and Gurjant Singh veerji shared. the 'note' i shared was again to just point out that we can't ignore the historical aspect of these writings. Zafarnamah is a a strong bashing to Arungzeb and Hikayats do add to it, if we think of the psychological abyss he was thrown into and discarding anything on basis of vulgarity is not something too easy to digest. We'll get to the Hikayats as well but we will start from the first Writing that is Jaap Sahib ( i'm being careful not to call any Writing as Bani, did you notice. ) Jaap Sahib is also made fun of. have you seen the creation of Jeonwala!

Jagmohan Singh Veerji have pointed that there's a philosophical integrity amongst all Guru Sahibaan. I believe that and i'll be happy to see if somebody shows that. i don't think of Gurbani as a philosophy, for me it's mysticism. but then for me, so is quantum physics. i'm not here to answer questions but to place questions in a series when thrown in at random.
they say once a teacher, always a teacher. i believe it's true other way around too. so i try to learn more than i teach.

We are agreeing on one point that there's no universal definition of obscenity or vulgarity. Not only it changes from person to person and place to place but also from time to time. Before Poetics became popular, Rasa-Theory was in place and the entire poetry of DG doesn't betray that, as far as i know. You are Okaying Mantou but British charged him for four of his stories and a lecture. Ismat Chughtai sahibaa was also charged for her "Lihaaf".
There are so many World Classics that go beyond the descriptions of DG. here we shall make a note that where ever colonists went they declared that these people are uncivilized and are without faith. ( To me values of Civilization and Culture are poles apart. )
Only 30 years ago whatever our ladies sang and acted out as Gidhdhaa may seem obscene today. Chritropakhyaan when read in its totality doesn't feel like betraying the object of that very long creation nor does the Zaffarnamah, and then again, it may be just my view; that is, i don't feel it fair to impose my standards of morality on any writer.

ਜਦੋਂ ਮੈਂ methodology ਦੀ ਗਲ ਕੀਤੀ ਸੀ ਤਾਂ ਉਹ ਇਸੇ ਡਰ ਵਿਚੋਂ ਕੀਤੀ ਸੀ ਕਿ ਝੱਗਾ ਚੁਕਿਆਂ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ। "..... ਜਿਤੁ ਜੰਮਹਿ ਰਾਜਾਨ ॥" ਵਿੱਚ ਇਹੋ ਮਸਲਾ ਚੁੱਕਿਆ ਜਾਂਦਾ ਹੈ ਕਿ ਕੀ ਮਰਦ ਨੂੰ ਪੈਦਾ ਕਰਨਾ ਹੀ ਔਰਤ ਦੀ ਸਰਬੋਤਮ ਪ੍ਰਾਪਤੀ ਹੈ? ਪਰਮ ਆਤਮਾ ਖਸਮ ਹੀ ਕਿਉਂ ਹੈ ਪਤਨੀ ਜਾਂ ਮਾਸ਼ੂਕ ਕਿਉਂ ਨਹੀਂ? ਖੱਬੇ-ਪੱਖੀ ਸੋਚ ਵਾਲੇ ਖੁਲ੍ਹੇ ਰੂਪ ਵਿੱਚ ਉਹੋ ਕਹਿੰਦੇ ਰਹੇ ਜੋ ਗੰਗਵੀਰ ਰਠੌਰ ਹੁਰਾਂ ਨੇਂ ਦੱਬੀ ਸੁਰ ਵਿੱਚ ਕਿਹਾ ਹੈ।
ਇਥੇ ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਂਹ ਤਾਂ ਫਲਸਫੇ ਦਾ ਗ੍ਰੰਥ ਹੈ ਨਾਂ ਕੋਈ ਤਰਕ ਦਾ ਸ਼ਾਸ਼ਤਰ। ਇੱਕ ਤਾਰਕਿਕ ਵਿਅਕਤੀ ਨੂੰ ਇਹੋ ਲੱਗੇਗਾ ਕਿ ਗੁਰੁਜੀ ਸਭ ਤੋਂ ਵੱਡੇ "ਤਰਕਸ਼ੀਲ" ਹਨ, ਫਲਸਫੀ ਇਸ ਵਿੱਚ ਫਲਸਫਾ ਵੇਖੇਗਾ। ਪਰ ਇਹ ਸਦ ਜੀਵਤ ਗੁਰੂ ਹੈ, ਜ਼ਿੰਦਾ ਗੁਰੂ ਹੈ। ਗੁਰੂ ਨੂੰ intellect ਦੀ ਕਿਸੇ ਘੇਰੇਬੰਦੀ ਵਿੱਚ ਤਾਂ ਕੀਹ ਸਮੇਂ ਵਿੱਚ ਵੀ ਬੰਨ੍ਹਿਆ ਨਹੀਂ ਜਾ ਸਕਦਾ। ਉਹ ਸਮੇਂ-ਸਥਾਨ ਅਤੇ ਪਰਸਥਿਤੀ ਤੋਂ ਪਾਰ ( beyond ) ਹੈ।
ਅਦ੍ਵੈਤ ਦੀ ਗੱਲ ਕਰਦਿਆਂ ਕਿਸੇ ਇੱਕ ਅੱਧ ਦੀ ਗੱਲ ਨਹੀਂ ਹੁੰਦੀ ਉਸਦੇ ਦੋਵੇਂ ਪੱਖ ਵਿੱਚ ਸਮੇਟੇ ਜਾਂਦੇ ਹਨ। "ਸਾਰੇ ਨਾਮ ਉਸਦੇ ਹਨ - ਉਸਦਾ ਕੋਈ ਨਾਮ ਨਹੀਂ"; "ਸਾਰੇ ਥਾਂਵ ਉਸਦੇ ਹਨ - ਉਸਦਾ ਕੋਈ ਥਾਂ ਨਹੀਂ।" "ਉਹ ਨਿਰਗੁਣ ਹੈ - ਉਹ ਸਰਗੁਣ ਹੈ।" ਆਪਦੀ ਸਹੂਲੀਅਤ ਲਈ ਕਿਸੇ ਇੱਕ ਪੱਖ ਨੂੰ ਚੁੱਕ ਕੇ ਨਾਂ ਸਿਰਫ ਦਲੀਲ ਵਜੋਂ ਹੀ ਵਰਤ ਲਿਆ ਜਾ ਸਕਦਾ ਹੈ ਸਗੋਂ ਕਿਸੇ "ਰਚਨਾ ਵਿੱਚ ਆਪਾ-ਵਿਰੋਧ" ਪ੍ਰਗਟ ਕਰਕੇ ਉਸਨੂੰ ਅਸਲੋਂ ਰੱਦ ਕਰਨ ਦੀ ਖੁੱਲ ਵੀ ਮਿਲ ਜਾਂਦੀ ਹੈ। ਮੇਰੇ ਇਹ ਗੱਲ ਕਰਨ ਤੋਂ ਸਿਰਫ ਇੰਨਾਂ ਹੀ ਭਾਵ ਹੈ ਕਿ ਜਦੋਂ ਅਸੀਂ "ਦਸਮ ਗ੍ਰੰਥ - ਗੁਰਬਾਣੀ ਦੀ ਕਸਵੱਟੀ 'ਤੇ" ਵਾਲਾ ਨਜ਼ਰਿਆ ਧਾਰਣ ਕਰਦੇ ਹਾਂ ਤਾਂ ਇੱਕ ਗੱਲ ਤਾਂ ਮਨ ਕੇ ਹੀ ਚਲਦੇ ਹਾਂ ਕਿ ਦਸਮ ਗ੍ਰੰਥ ਗੁਰਬਾਣੀ ਨਹੀਂ ਹੈ, ਜੋ ਮੇਰੇ ਮੁਤਾਬਿਕ ਵਾਜਿਬ ਨਹੀਂ ਹੈ। ਇਸੇ ਕਾਰਨ ਹੈ ਕਿ ਦੋਵੇਂ ਧਿਰਾਂ ਨੂੰ ਆਪਣੀ ਗੱਲ ਸਿੱਧ ਕਰਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪਦੇ ਮਤਲਬ ਦੀ ਤੁੱਕ ਇੱਕ ਟੂਕ ਵਜੋਂ ਮਿਲ ਜਾਂਦੀ ਹੈ। ਇੱਥੇ ਅਸੀਂ ਗੁਰੂ ਦੀ ਸੁਣ ਨਹੀਂ ਰਹੇ ਹੁੰਦੇ ਸਗੋਂ ਗੁਰੂ ਤੋਂ ਇੱਕ ਗਵਾਹ ਦਾ ਕੰਮ ਲੈ ਰਹੇ ਹੁੰਦੇ ਹਾਂ। ਸਾਡੀ ਹੱਥਲੀ ਬਹਿਸ-ਵਿਚਾਰ ਇੱਕ ਕਦੇ ਨਾਂ ਮੁੱਕਣ ਵਾਲਾ ਚੱਕਰ ਬਣ ਜਾਵੇਗਾ ਅਤੇ ਜੋ ਮੈਨੂੰ ਆਸ ਜਾਗੀ ਸੀ ਕਿ ਗੁਰਜੰਟ ਸਿੰਘ ਅਤੇ ਜੋਗਾ ਸਿੰਘ ਵੀਰਨਾ ਦੀ ਆਪਸੀ ਵਿਚਾਰ ਵਿਚੋਂ ਨਵੇਂ ਦਿਸਹੱਦੇ ਉਭਰਨੇ ਸ਼ੁਰੂ ਹੋਏ ਹਨ ਉਹ ......................
ਕਾਮ ਇੱਕ ਵਿਸ਼ਾਲ ਵਿਸ਼ਾ ਹੈ, "ਚਾਰ ਪਦਾਰਥਾਂ" ( ਕਾਮ, ਅਰਥ, ਧਰਮ ਅਤੇ ਮੋਕਸ਼ ) ਦੀ ਵਿਚਾਰ ਕਰਦਿਆਂ ਇਸਦੇ ਅਰਥਾਂ ਨੂੰ ਹੋਰ ਵੀ ਵਿਸ਼ਾਲਤਾ ਮਿਲਦੀ ਹੈ ਅਤੇ ਇਸਨੂੰ ਕਾਮਨਾ ( desire ) ਦੇ ਅਰਥਾਂ ਵਿੱਚ ਲਿਆ ਜਾਂਦਾ ਹੈ, ਸਿਰਫ਼ ਸਰੀਰਕ ਕਾਮਨਾਵਾਂ ਦੇ ਅਰਥਾਂ ਵਿੱਚ ਹੀ ਨਹੀਂ। ਆਪਨੇ ਆਪ ਵਿੱਚ ਨਾਂ ਤਾਂ ਕਾਮ ਦਾ ਵਿਸ਼ਾ ਹੀ ਨਖਿਧ ਹੈ ਤੇ ਨਾਂ ਹੀ ਸਰੀਰ ਦੀਆਂ ਕ੍ਰਿਆਵਾਂ ਜਾਂ ਅੰਗਾਂ ਦਾ ਜ਼ਿਕਰ ਹੀ। ਕਿਸੇ ਰਚਨਾ ਨੂੰ, ਮੇਰੀ ਜਾਚੇ, ਉਸਦਾ ਮੰਤਵ ਅਸ਼ਲੀਲ ਬਣਾਉਂਦਾ ਹੈ, ਜਿਵੇਂ ਦੂਹਰੇ ਅਰਥਾਂ ਵਿੱਚ ਕੀਤੀ ਗੱਲ ਸਗੋਂ ਜ਼ਿਆਦਾ ਅਸ਼ਲੀਲ ਭਾਸਦੀ ਹੈ।
ਮੇਰੀ ਗੱਲ ਲੰਬੀ ਹੋ ਰਹੀ ਹੈ ਤਾਂ ਸਿਰਫ ਇਸੇ ਕਾਰਨ ਕਿ ਮੇਰੀ ਰੂਹ ਖੁਸ਼ ਹੈ, ਚਲ ਰਹੀ ਗੱਲ ਉਸਾਰੂ ਹੈ। ਜੋਗਾ ਸਿੰਘ ਵੀਰਜੀ, ਤੁਸੀਂ ਸਹੀ ਹੋ ਕਿ ਮੇਰੀ ਇੱਛਾ ਹੈ ਕਿ ਲਿੰਕ ਸਾਂਝੇ ਕਰਨ ਤੋਂ ਪਰਹੇਜ਼ ਕੀਤਾ ਜਾਵੇ ਪਰ ਪ੍ਰੋ. ਜਗਦੀਸ਼ ਸਿੰਘ ਹੁਰਾਂ ਵਾਲੇ ਲਿੰਕ ਲਈ ਮੈਂ ਭਾਈ ਗੁਰਜੰਟ ਸਿੰਘ ਹੁਰਾਂ ਦਾ ਬਹੁਤ ਧੰਨਵਾਦੀ ਹਾਂ ਕਿ ਮੈਂ ਇਹੋ ਗੱਲਾਂ ਕਹਿਣ ਲਈ ਸ਼ਬਦਾਂ ਦੀ ਤਲਾਸ਼ ਵਿੱਚ ਸਾਂ ਤੇ ਉਹ ਸਾਰਾ ਕੁਝ ਹੀ ਪ੍ਰੋਫ਼. ਸਾਹਿਬ ਹੁਰਾਂ ਨੇਂ ਕਹਿ ਦਿੱਤਾ ਹੈ। ਉਹਨਾਂ ਮਾਪਦੰਡਾ ਨੂੰ ਅਪਣਾ ਕੇ ਕਿਸੇ ਸਿੱਟੇ ਤੇ ਪੁਜਿਆ ਜਾ ਸਕਦਾ ਹੈ। ( ਉਂਝ ਸਿੱਟਿਆਂ 'ਤੇ ਪੁੱਜਣ ਦੀ ਨਾਂਹ ਤਾਂ ਕੋਈ ਕਾਹਲ ਹੈ ਤੇ ਨਾਂ ਹੀ ਕੋਈ ਜ਼ਰੂਰਤ )

ਅੰਤ ਵਿੱਚ ਮੈਂ ਇਹੋ ਬੇਨਤੀ ਕਰਾਂਗਾ ਕਿ ਫ਼ਿਲਹਾਲ DG ਨੂੰ SGGS ਦੇ ਟਾਕਰੇ 'ਤੇ ਵਾਚਣ ਦੀ ਜਗਾਹ stand alone ਰਚਨਾ/ਵਾਂ ਵਜੋ ਹੀ ਵਿਚਾਰੋ। ਜੋਗਾ ਸਿੰਘ ਵੀਰਜੀ, ਮੈਨੂੰ ਤੁਹਾਡਾ ਅੰਦਾਜ਼ ਵਧੀਆ ਲੱਗਾ ਹੈ ਕਿ ਤੁਸੀਂ ਆਪਣੇ ਨਿੱਜੀ ਪ੍ਰਭਾਵ/ਵਿਚਾਰ ਸਾਹਮਣੇ ਰੱਖ ਰਹੇ ਹੋ ਤੇ ਇਸੇ ਸਮੇਂ ਮੈਂ ਦੇਵਿੰਦਰ ਸਿੰਘ ਵੀਰਜੀ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਭਵਿਖਮੁਖੀ ਨਿਰਣੇ ਦੇਣ ਤੋਂ ਤਾਂ ਗੁਰੇਜ਼ ਕਰਨ ਹੀ ਉਂਝ ਵੀ ਨਿਰਣਾਇਕ ਭਾਸ਼ਾ ਤੋਂ ਬਚਣ।
ਜੋਗਾ ਸਿੰਘ ਵੀਰਜੀ, ਚਰਿਤ੍ਰੋਪਾਖਿਆਨ ਨੂੰ ਜਾਤਕ ਕਥਾਵਾਂ, ਪੰਚਤੰਤਰ, Aesop ਦੇ Fables ਵਾਲੀ ਸ਼੍ਰੇਣੀ 'ਚ ਰੱਖ ਕੇ ਹੀ ਵਾਚੋ ਅਤੇ ਇਸ ਵਿਚਲੇ ਗਹਿਰੇ ਭਾਵ ਨੂੰ ਪਕੜੋ, ਆਪਣੀ ਉਦਾਹਰਣ ਵਾਲਾ ਮੰਟੋ ਵੀ ਤਾਂ ਇੱਕ ਹੇਠਲੇ ਦਰਜ਼ੇ ਦੇ ਪਾਠਕ ਨੂੰ ਸਿਰਫ ਰੰਡੀਆਂ-ਦਲਾਲਾਂ ਦਾ ਲੇਖਕ ਹੀ ਲੱਗਦਾ ਹੈ।
September 22 at 11:33pm · Edited · Like · 6

l ਫ਼ਿਲਹਾਲ ਆਪਾਂ ਇਹ ਮਨ ਕੇ ਅੱਗੇ ਚਲ ਸਕਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇੱਕ ਟੂਕ ਲੈ ਕੇ ਕਿਸੇ ਵੀ ਵਿਸ਼ੇ ਇਹ ਕਹਿਣਾ ਕਿ "ਗੁਰੂ ਸਾਹਿਬ ਦਾ ਨਿਰਣਾ ਇਉਂ ਹੈ" ਵਾਜਿਬ ਨਹੀਂ। ਇਵੇਂ ਕਿਸੇ ਵੀ ਵਿਸ਼ੇ ਨੂੰ generalize ਨਹੀਂ ਕੀਤਾ ਜਾ ਸਕਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਸ ਤਰਾਂ ਦਾ generalization ਨਹੀਂ ਮਿਲਦਾ; ਜੇ ਪੁਲਿੰਗ ਵਿੱਚ ਗੁਰਮੁੱਖ ਅਤੇ ਮਨਮੁੱਖ ਦਾ ਸੰਕਲਪ ਹੈ ਤਾਂ ਨਾਰੀ ਦੇ ਨਾਲ ਕੁ-ਨਾਰੀ ਦਾ ਵੀ ਹੈ, ਸੁਹਾਗਣ ਦੇ ਨਾਲ ਦੁਹਾਗਣ ਦਾ ਵੀ ਹੈ। FB 'ਤੇ ਹੀ ਆਸਤਿਕ-ਨਾਸਤਿਕ ਪਦਾਰਥਵਾਦੀ-ਅਧਿਆਤਮਵਾਦੀ ਵਾਲੀਆਂ ਬਹਿਸਾਂ ਵਾਲੇ ਗਰੁੱਪਾਂ ਵਿੱਚ ਹੰਸ, ਪਾਰਸ ਆਦਿ ਦੀਆਂ ਤਸ਼ਬੀਹਾਂ ਦੇ ਆਧਾਰ ਉੱਪਰ ਲੋਕ ਬਾਕੀ ਧਰਮ ਗ੍ਰੰਥਾਂ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਚੰਦ੍ਰਮਾਂ ਵੱਲ ਮੂੰਹ ਚੁੱਕ-ਚੁੱਕ ਕੇ ਥੁੱਕਣਾ ਕਰਦੇ ਮੈਂ ਆਪ ਵੇਖੇ ਹਨ। ਗੁਰੂ ਸਾਹਿਬ ਉੱਪਰ ਸ਼ਰਧਾ ਵਾਲਾ ਉਹਨਾਂ ਦੀ ਭੋਂਕਣ ਨੂੰ ਜਿਸ ਤਰਾਂ ਆਪਨੇ ਧਿਆਨ ਵਿੱਚ ਨਹੀਂ ਲਿਆਉਂਦਾ ਅਤੇ ਇਹਨਾਂ ਤਸ਼ਬੀਹਾਂ ਦੇ ਚਿੰਨ੍ਹਾਤਮਿਕ ਸੰਕੇਤਾਂ ਨੂੰ ਸਮਝਦਾ ਹੈ ਉਵੇਂ ਹੀ ਦਸਮ ਤੇ ਸ਼ਰਧਾ ਵਾਲਾ ਦਸਮ ਵਿੱਚ ਇਕੱਤ੍ਰ ਰਚਨਾਵਾਂ ਬਾਰੇ ਪੇਤਲੀ ਸਮਝ ਨੂੰ ਇੰਝ ਹੀ ਲੈਂਦਾ ਹੈ, ਜੋ ਕਿ ਸੁਭਾਵਿਕ ਵੀ ਹੈ। ਮੈਂ ਤੁਲਨਾਤਮਿਕ ਅਧਿਐਨ ਦੇ ਖਿਲਾਫ਼ ਨਹੀਂ ਹਾਂ, ਪਰ ਆਪਣੀ ਇੱਕ ਖ਼ਾਸ ਵਿਆਖਿਆ ਨੂੰ ਸਹੀ ਸਿੱਧ ਕਰਨ ਲਈ ਕੁਝ ਕੁ ਤੁੱਕਾਂ ਨੂੰ ਇੱਕ ਦਲੀਲ ਵਜੋ ਵਰਤਣਾ ਮੈਨੂੰ ਜਾਇਜ਼ ਨਹੀਂ ਲੱਗਦਾ, ਇਸੇ ਲਈ ਮੈਂ ਹਾਲ ਦੀ ਘੜੀ ਇਸ ਪਹੁੰਚ ਤੋਂ ਕਿਨਾਰਾ ਕਰਨ ਦੀ ਬੇਨਤੀ ਕੀਤੀ ਸੀ।
Yesterday at 1:58am · Like · 2
Dalvir Gill ਅਨਾਹਦ ਨਾਦ ਹੁਰਾਂ ਦੀ ਸਮੱਸਿਆ ਵੀ ਮੈਂ ਸਮਝਦਾ ਹਾਂ ਕਿਉਂਕਿ ਮੈਂ ਆਪ ਵੀ ਉਹਨਾਂ ਉੱਪਰ ਹੋਈ ਮਾਰ ਨਾਲ ਹਰ ਰੋਜ਼ ਦੋ ਚਾਰ ਹੁੰਦਾ ਹਾਂ, ਜਿਥੇ ਕੋਈ ਸੱਜਣ ਆਪਣੇ ਪੂਰਬ-ਸੰਕਲਪਾਂ ਕਾਰਨ ਸਾਹਮਣੇ ਵਾਲੇ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਕੱਟ ਦਿੰਦਾ ਹੈ ਅਤੇ ਇਹ ਸੋਚਦਾ ਹੈ ਕਿ 'ਮੈਨੂੰ ਪਤਾ ਹੈ ਇਸਨੇ ਅੱਗੋਂ ਕੀ ਕਹਿਣਾ ਹੈ, ਇਹ ਵੀ ਪਤਾ ਹੈ ਕਿ ਇਸਨੇ ਅੱਜ ਤੋਂ ਸਾਲ ਨੂੰ ਕੀ ਕਹਿਣਾ ਹੈ।' ਅਨਾਹਦ ਨਾਦ ਹੁਰਾਂ ਨੂੰ ਤਾਂ ਦਸਮ ਬਾਰੇ ਚਰਚਾ ਵਿੱਚ ਹੀ ਮੈਂ ਇਸ ਰਵਈਏ ਨਾਲ ਨਜਿੱਠਦਿਆਂ ਦੇਖਿਆ ਹੈ ਪਰ ਮੈਨੂੰ ਆਸਤਿਕ-ਨਾਸਤਿਕ ਦੇ ਨਾਲ-ਨਾਲ ਹਾਇਕੂ ਬਾਰੇ ਵੀ ਇਹੋ ਕੁਝ ਦੇਖਦੇ ਰਹਿਣਾ ਪਿਆ ਹੈ। ਉਹਨਾਂ ਨੂੰ ਬੇਨਤੀ ਹੈ ਕਿ ਜੋਗਾ ਸਿੰਘ ਹੁਰਾਂ ਨੂੰ ਉਹ ਉਸੇ ਸ਼੍ਰੇਣੀ ਵਿੱਚ ਨਾਂਹ ਦੇਖਣ। ਦੇਵਿੰਦਰ ਸਿੰਘ ਹੁਰਾਂ ਨੇਂ ਮੈਨੂੰ ਰਤਾ ਕੁ ਨਿਰਾਸ਼ ਜ਼ਰੂਰ ਕੀਤਾ ਸੀ ਕਿ ਦੋ ਅੰਗ੍ਰੇਜ਼ ਇਤਿਹਾਸਕਾਰਾਂ ਅਤੇ ਰਤਨ ਸਿੰਘ ਭੰਗੂ ਦੇ ਹਵਾਲੇ ਦੇਣ ਤੋਂ ਬਾਅਦ ਵੀ ਉਹ ਅਗਲੀ ਵਾਰ ਫਿਰ ਉਸੇ ਲਹਿਜ਼ੇ ਵਿੱਚ ਦੁਬਾਰਾ ਵਾਪਿਸ ਆਏ ਅਤੇ ਇਸ ਬਾਰ ਕਾਮ-ਸੂਤ੍ਰ ਨੂੰ ਲੈ ਆਏ। ਇਥੇ ਲਗਦੇ ਹੱਥ ਇਸ ਕਾਮ-ਸੂਤ੍ਰ ਗ੍ਰੰਥ ਵਾਰੇ ਵੀ ਕਹਿ ਦੇਵਾਂ ਕਿ ਕਾਮ ਉੱਪਰ ਇਹ ਇੱਕ ਮਹਾਨ ਗ੍ਰੰਥ ਹੈ ਅਤੇ ਚਰਿਤ. ਇਸਦੇ ਬਰਾਬਰ ਕਿਤੇ ਵੀ ਨਹੀਂ ਖੜ੍ਹਦਾ ਤੇ ਚਰਿਤ. ਦੇ ਲਿਖਾਰੀ ਦਾ ਇਹ ਇਰਾਦਾ ਵੀ ਨਹੀਂ ਜਾਪਦਾ। ਕਾਮ-ਸੂਤ੍ਰ ਦਾ ਸਿਰਫ਼ ਇਕ ਅਧਿਆਇ ਹੀ ਕਾਮ-ਕ੍ਰੀੜਾ ਦੀਆਂ ਪੋਜ਼-ਪੋਜ਼ੀਸ਼ਨਾਂ ਵਾਰੇ ਹੈ ਤੇ ਉਹ ਵੀ ਆਪਣੀ ਗੱਲ ਚਾਰ ਪਦਾਰਥਾਂ ਤੋਂ ਹੀ ਸ਼ੁਰੂ ਕਰਦਾ ਹੈ। ਮੈਂ ਆਪਣੀ ਥੀਏਟਰ ਦੀ ਪੜ੍ਹਾਈ ਸਮੇਂ ਜੋ ਭਰਤ-ਮੁਨੀ ਦੇ 'ਨਾਟਯ-ਸ਼ਾਸਤਰ' ਬਾਰੇ ਸੋਚਿਆ ਸੀ ਉਹੋ ਕਾਮ-ਸੂਤ੍ਰ ਬਾਰੇ ਸੋਚਦਾ ਹਾਂ ਕਿ ਉਹ ਜਿਸ ਵੀ ਉਪ-ਵਿਸ਼ੇ ਨੂੰ ਹੱਥ ਪਾਉਂਦਾ ਹੈ ਉਸਦਾ ਫਿਰ ਕੁਝ ਵੀ ਅਣ-ਛੂਹਿਆ ਨਹੀਂ ਛੱਡਦਾ। ਸੋ ਹਵਾ ਵਿੱਚ ਤਲਵਾਰਾਂ ਮਾਰਨ ਨਾਲੋਂ ਚੱਲ ਰਹੀ ਗੱਲ ਵਿੱਚ ਆਪਣੇ ਦੋ ਸਿੱਕੇ ਦਾ ਦਾਨ ਪਾਓ ਨਾਂਕਿ ਹਰ ਕਦਮ 'ਤੇ ਹੀ ਅੰਤਿਮ ਨਿਰਦੇਸ਼ ਜਾਰੀ ਕਰ ਦਿਓ। ਅਗਾਊਂ ਮੁਆਫੀ ਸਹਿਤ।
ਮੈਨੂੰ ਚਰਿਤ. ਦੇ ਲਿਖਾਰੀ ਦੀ ਮਨੋ-ਵਿਗਿਆਨਕ ਪਹੁੰਚ ਸਹੀ ਲੱਗਦੀ ਹੈ ਕਿ ਉਹ ਦੱਸਦਾ ਜਾਂ ਦਰਸਾਉਂਦਾ ਨਹੀਂ ਸਗੋਂ ਦ੍ਰਿਸ਼ਾਉਂਦਾ ਹੈ, visualization ਕਵਿਤਾ ਅਤੇ ਕਹਾਣੀ ਕਲਾ ਦੀ ਜਾਨ ਹੈ। ਪ੍ਰੇਰਕ-ਕਥਾ ਦਾ ਸਿੱਟਾ ਜਿਸ ਧਿਰ ਦੀ ਹਾਰ ਦਿਖਾਉਂਦਾ ਹੈ ਉਹ ਉਸ ਧਿਰ ਦੀਆਂ ਕਰਤੂਤਾਂ ਕਰਤਬਾਂ ਦਾ ਨਾਂਹ ਤਾਂ ਪ੍ਰਚਾਰ ਕਰ ਰਿਹਾ ਹੈ ਤੇ ਨਾਂਹ ਹੀ ਹੁੰਦਾ ਉਹਨਾਂ ਦੇ ਹੱਕ ਵਿੱਚ ਕਿਹਾ ਜਾ ਸਕਦਾ ਹੈ, ਜਾਂ ਇੰਝ ਮੈਨੂੰ ਲੱਗਦਾ ਹੈ। ਹਿਕਾਇਤਾਂ ਦੇ ਨਾਇਕ ਵੀ ਸਾਰੇ ਦੇ ਸਾਰੇ ਮੈਨੂੰ ਲੱਗਦਾ ਹੈ ਔਰੰਗਜ਼ੇਬ ਨੂੰ ਸ਼ੀਸ਼ਾ ਵਿਖਾਉਣ ਲਈ ਹੀ ਹਨ।
ਹੁਣ ਮੈਨੂੰ ਲੱਗਦਾ ਹੈ ਕਿ ਯੋਗ ਸਮਾਂ ਹੈ ਅਤੇ ਆਪਾਂ ਜਗਮੋਹਣ ਸਿੰਘ ਵੀਰਜੀ ਦੇ ਨੋਟ ਵੱਲ ਆ ਸਕਦੇ ਹਾਂ। ਜਾਂ ਕ੍ਰਿਸ਼ਨ ਅਵਤਾਰ ਨੂੰ ਫ਼ਿਲਹਾਲ ਛੱਡ ਕੇ ਜਾਪੁ ਸਾਹਿਬ ਤੋਂ ਹੀ ਸ਼ੁਰੂ ਹੋ ਕੇ ਸਾਰੀਆਂ ਰਚਨਾਵਾਂ ਨੂੰ ਇੱਕ ਇੱਕ ਕਰਕੇ ਵਾਚ-ਵਿਚਾਰ ਸਕਦੇ ਹਾਂ ਤੇ ਫਿਰ ਸਮੁਚੇ ਗ੍ਰੰਥ ਵਾਰੇ ਵਿਚਾਰ ਸਕਦੇ ਹਾਂ। ਜਾਂ ਫਿਰ ਸਮੁਚੇ ਗ੍ਰੰਥ ਵਾਰੇ ਵਿਚਾਰ ਕੇ ਫਿਰ ਇਕੱਲੀ-ਇਕੱਲੀ ਰਚਨਾ ਵਿਚਾਰ ਸਕਦੇ ਹਾਂ। ਜਿਵੇਂ ਵੀ ਸਭ ਮਿਤ੍ਰ-ਗਣ ਯੋਗ ਸਮਝਣ।
Yesterday at 1:58am · Like · 4
Dalvir Gill Joga Singh Ji, after reading the missionary college pamphlet "Dasam Granth Bare SNkhep Jaankaari" ( around 1984-85 and was sore at Raagi for propagating Hemkunt-Yatra in some Punjabi movie, for i didn't discard the DG entirely but most of it ) i became a staunch foe of the people who were for the DG and often used very bad language and then someone suggested me to read the whole DG and it changed the way i felt about it. Now i have been an idler for the past fourteen months in this country where everyone is, as they say, "hand to mouth". ( I'm sharing this just to tell that now it's harder for me to stay up at nights and we are active on FB on different times and there are many hours in between of posting and reading the comments. and so for i've been talking a lot but the need is more participation from all other friends. ) I took this time off to study Haiku but still most of this time was spent on DG, and it re-affirmed my faith in the DG. i'm kinda selfish, and suggest everyone to be. i'm not planning to become a Prchark so what i did was for my own sake. all i'm trying to say is that use everything for your spiritual growth and your own enlightenment. what i meant by being a selfish is that for me everything is a device, Guru included. instead of looking into the psyche of a writer/guru/Guru i use him/them as a mirror. for me "Know Thyself" is the essence of the Religion, nothing more nothing less. [ my this comment should be taken as a personal message for Joga Singh ]
Yesterday at 10:14am · Edited · Like · 3

ਜੋਗਾ ਸਿੰਘ ਜੀ, ਮੈਨੂੰ ਤਾਂ ਚਰਿਤ. ਉੱਪਰ ਹੀ ਕੋਈ ਐਤਰਾਜ਼ ਨਹੀਂ ਤਾਂ ਆਸਾ ਦੀ ਵਾਰ ਉੱਪਰ ਕੀ ਹੋਣਾ ਹੋਇਆ? ਨਾਂਹ ਹੀ ਮੈਂ ".... ਮੰਮਾ ਮਾਸੁ ਗਿਰਾਸੁ ॥ ਨੂੰ ਕਿਸੇ ਅੰਗ ਪ੍ਰਤੀ ਅਸ਼ਲੀਲ ਹਵਾਲਾ ਸਮਝਦਾ ਹਾਂ ਜਾਂ "ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥ ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥" ਦੇ ਅਰਥ ਕਰਨ ਲਈ ਲਾਈਨ ਤੋਂ ਹਟਣ ਲਈ ਮਜਬੂਰ ਹਾਂ। ਮੇਰਾ ਮਕਸਦ ਤਾਂ ਸਿਰਫ ਇੰਨਾ ਕਹਿਣ ਦਾ ਸੀ ਕਿ ਜੇ ਕਿਸੇ ਦੇ ਪੈਮਾਨੇ ਦੇ DG ਫਿੱਟ ਨਹੀਂ ਆਉਂਦਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਵੀ ਉਂਗਲਾਂ ਚੁੱਕਣ ਵਾਲੇ ਮੌਜੂਦ ਹਨ। ਮਿਥਿਹਾਸ ਸਦਾ ਸਾਹਿਤ ਲਈ ਪ੍ਰੇਰਨਾ ਸਰੋਤ ਰਿਹਾ ਹੈ, ਥੀਏਟਰ ਦੀ ਪੜ੍ਹਾਈ ਕਰਦਿਆਂ ਪਤਾ ਲੱਗਾ ਸੀ ਕਿ ਰਾਮਲੀਲਾ ਹੀ ਨਹੀਂ ਮਹਾਂਭਾਰਤ ਸਗੋਂ ਜ਼ਿਆਦਾ ਨਾਟ-ਪਰੰਪਰਾਵਾਂ ਵਰਤਦੀਆਂ ਹਨ। ਮੈਂ ਆਪ ਵੀ ਏਕਲਵਯ ਵਾਲੀ ਸਾਖੀ ਦੀ ਆਪਣੇ ਮੁਤਾਬਕ ਵਿਆਖਿਆ ਕਰਦਿਆਂ ਇੱਕ ਨਾਟਕ ਲਿਖਿਆ ਸੀ, ਕ੍ਰਿਸ਼ਨ ਅਵਤਾਰ ਦੇ ਲਿਖਾਰੀ ਨੇਂ ਵੀ ਆਪਣੇ ਕਿਸੇ ਮਕਸਦ ਲਈ ਇੱਕ ਵੱਖਰੀ ਵਿਆਖਿਆ ਦੀ ਵਰਤੋ ਕੀਤੀ ਹੈ। ਚਰਿਤ. ਦੇ ਲਿਖਾਰੀ ਨੇਂ ਕਿਹੜੀਆਂ ਕਹਾਣੀਆਂ ਆਪ ਘੜੀਆਂ ਹਨ ਮੈਨੂੰ ਪਤਾ ਨਹੀਂ ( ਮੇਰੀ ਵਿਸ਼ਵ-ਸਾਹਿਤ ਦੀ ਇੰਨੀ ਪੜ੍ਹਾਈ ਨਹੀਂ ) ਪਰ ਪ੍ਰਚਲਤ ਕਹਾਣੀਆਂ ਦੀ ਚੋਣ ਅਤੇ ਪੇਸ਼ਕਾਰੀ ਮੈਨੂੰ ਨਹੀਂ ਜਾਪਦਾ ਕਿ ਬੀਮਾਰ ਮਾਨਸਿਕਤਾ ਤਹਿਤ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੁਮਾਂਸਵਾਦੀ ਧਾਰਾ ਬੇਅੰਤ ਜਲਾਲ ਵਿੱਚ ਵਹਿ ਰਹੀ ਹੈ, ਕੰਤ ਨਾਲ ਨਾ ਸੌਣ 'ਤੇ ਅੰਗ-ਪੈਰ ਟੁੱਟਦੇ ਹਨ, ਸਖੀਆਂ ਮੇਹਣਾ ਦਿੰਦਿਆਂ ਹਨ ਕਿ ਸੋਹਣੇ ਨੂੰ ਵਿਸਾਰ ਕੇ ਤੈਨੂੰ ਨੀਂਦ ਕਿਵੇਂ ਆਈ? ; ਇਸਤੋਂ ਕੋਈ ਬੀਮਾਰ ਮਨ ਆਪਦੇ ਸਵਾਦ ਵੀ ਲੈ ਸਕਦਾ ਹੈ ਅਤੇ ਚਰਿਤ. ਦੀਆਂ ਕਹਾਣੀਆਂ ਪੜ੍ਹਦਿਆਂ ਜਿਵੇਂ ਰਤਨਦੀਪ ਸਿੰਘ ਜੀ ਹੁਰਾਂ ਕਿਹਾ ਸੀ ਕੋਈ ਇਹ ਵੀ ਦੇਖਦਾ ਰਹਿ ਸਕਦਾ ਹੈ ਕਿ ਉਹ ਕਿਹੜਾ ਪਿੰਡ ਹੈ ਜਿਸ ਦਾ ਰਾਹ ਵੀ ਨਹੀਂ ਪੁੱਛਣਾ। ਅਸੀਂ ਤਾਂ ਆਪਣੀ ਬੁਧੀ ਦੀ ਵਰਤੋ ਕਰ ਆਪੇ ਆਪਣੇ-ਆਪ ਨੂੰ ਜਲਾਵਤਨ ਕਰ ਸਕਦੇ ਹਾਂ ਪਰ "ਕੰਤ" ਕਿਵੇਂ "ਪ੍ਰਦੇਸੀ" ਹੋ ਸਕਦਾ ਹੈ? ਗੁਰਬਾਣੀ ਵਿੱਚ ਬਿੰਬਾਂ ਦਾ ਨਿਭਾ ਉੱਦਾਤ ਦੇ ਦਰਜੇ ਦੀ ਖ਼ੂਬਸੂਰਤੀ ਨਾਲ ਕੀਤਾ ਹੈ, ਜੇ ਕ੍ਰਿਸ਼ਨ ਨੂੰ ਬਿੰਬ ਵਜੋ ਲਿਆ ਹੈ ਤਾਂ ਉਸਦੇ ਪੀਲੇ ਕਪੜਿਆਂ ਦਾ ਵੀ ਜ਼ਿਕ੍ਰ ਮਿਲੇਗਾ ਤੇ ਲੰਬੇ ਸੋਹਣੇ ਵਾਲਾਂ ਦਾ ਵੀ, ਉਹਦੀ ਬੰਸੁਰੀ ਦੀ ਤਾਨ ਮਧੁਰ ਹੈ, ਹੱਥ ਵਿੱਚ ਚਕ੍ਰ ਹੈ .........

ਗੱਲ ਉਹੋ ਹੈ ਕਿ ਜੇ ਤਾਂ ਅਸੀਂ ਦੂਸਰਿਆਂ ਨੂੰ ਮੱਤ ਦੇਣ ਲਈ ਪੜ੍ਹ ਰਹੇ ਹਾਂ ਤਾਂ ਗੱਲ ਹੋਰ ਹੈ ਜੇ ਆਪਣੇ ਮਤਲਬ ਲਈ ਤਾਂ ਹੰਸ ਨੇ ਕੰਕਰ-ਪੱਥਰਾਂ ਨੂੰ ਕੀ ਸਿਰ 'ਚ ਮਾਰਨਾ, ਉਹ ਤਾਂ ਮੋਤੀ ਚੁਗਦੈ।
ਬਾਣੀ ਤਾਂ ਪਾਪੀਆਂ ਦੀਆਂ ਕਰਤੂਤਾਂ ਵੀ ਦਸੇਗੀ ( ਵਿਵਹਾਰ ਦੇ ਪੱਧਰ 'ਤੇ ) ਅਤੇ ਇਹ ਵੀ ਸਮਝਾਏਗੀ ਕਿ ਨਾਂ ਕੁਝ ਪੁੰਨ ਹੈ ਨਾਂ ਪਾਪ। ਇਹ ਵੀ ਦਸੇਗੀ ਕਿ ਪੂਰਣ ਖੋਤਾ-ਰੂਪ ਮੂਰਖ ਕੌਣ ਹੈ ਤੇ ਇਹ ਵੀ ਦਸੇਗੀ ਕਿ ਨਾਂਹ ਕੋਈ ਮੂਰਖ ਹੈ ਨਾਂਹ ਕੋਈ ਚਤੁਰ ਸਿਆਣਾ। ਕਿਸੇ ਵੀ ਇੱਕ ਤੁਕ ਦਾ ਗੁਰੂਬਾਣੀ ਦੇ ਸਮੁਚੇ ਭਾਵ ਦੇ ਅਰਥ ਵਿੱਚ ਹੀ ਮਤਲਬ ਸਮਝਿਆ ਜਾ ਸਕਦਾ ਹੈ। ਜੇ ਸੁਰਤਿ, ਗਿਆਨ, ਵਿਚਾਰ ਵਿੱਚ ਜ਼ੋਰ ਨਹੀਂ ਹੈ ਤਾਂ ਇਸਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਗੁਰਬਾਣੀ ਕਹਿ ਰਹੀ ਹੈ ਕਿ ਇਹਨਾਂ ਦਾ ਤਿਆਗ ਕਰ ਦਿਓ। ਜਾਪੁ, ਸਿਮਰਨ, ਧਿਆਨ, ਭਗਤਿ ਦਾ ਸਭ ਦਾ ਹੀ ਆਪੋ ਆਪਣਾ ਮਹਤਵ ਹੈ ਮੈਂ ਤਾਂ "ਤੋਤਾ ਰਟਣ" ਦਾ ਵੀ ਬਹੁਤ ਮਹੱਤਵ ਵੇਖਦਾ ਹਾਂ, "ਤੋਤਾ ਰਟਣ" ਨੂੰ ਇੱਕ ਦਿਨ ਲਈ ਵੀ ਛੱਡ ਕੇ ਵੇਖੋ ਮਨੂਆ ਸਾਹਿਬ ਫਟੱਕ ਦੇਣੇ ਰਾਇ ਦੇਣਗੇ ਕਿ "ਜਦ ਇੱਕ ਬਾਰ ਅਰਥਾਂ ਸਹਿਤ ਸਾਰੀਆਂ ਬਾਣੀਆਂ "ਸਮਝ" ਹੀ ਲਈਆਂ ਹੁਣ ਨਿਤਨੇਮ ਦੀ ਕੀ ਜ਼ਰੂਰਤ ਰਹਿ ਗਈ?!!
Yesterday at 1:53pm · Like · 3
Dalvir Gill ਅਨਾਹਦ ਘਰ ਜੀ ਤੁਹਾਡੀ ਕੀਤੀ ਸ਼ੁਰੁਆਤ ਨੂੰ ਅੱਗੇ ਚਲਾਉਂਦੇ ਹਾਂ ਅਤੇ ਇੱਥੇ ਮੈਂ ਇੱਕ ਵਾਰ ਫਿਰ ਧਿਆਨ ਦਵਾਉਣਾ ਚਾਹੁੰਦਾ ਹਾਂ ਕਿ ਹਿਕਾਯਤਾਂ ਅਤੇ ਚਰਿਤ. ਤੋਂ ਸ਼ੁਰੂ ਹੋਈ ਗੱਲ ਕਿੱਥੇ ਪਹੁੰਚੀ ਕਿ ਜਿਉਣਵਾਲਾ ਜਿਹੇ ਵਿਦਵਾਨ ਇਸਦਾ ਠੱਠਾ ਉਡਾਉਂਦੇ ਹੋਏ ਜੋ ਲਿਖ ਰਹੇ ਹਨ ਉਸਦੀ ਤਸਵੀਰ ਉੱਪਰ ਇੱਕ ਕਾਮੈਂਟ ਨਾਲ ਨੱਥੀ ਕੀਤੀ ਹੈ।
-----------------------------------------------------------------------------------
ਸ਼੍ਰੀ ਜਾਪੁ ਸਾਹਿਬ ਜੀ ਦੀ ਅੰਮ੍ਰਿਤ-ਮਈ ਬਾਣੀ ਦੇ ਜਗਤ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਮੈਂ ਸਭਨੂੰ ਬੇਨਤੀ ਕਰਦਾ ਹਾਂ, ਖਾਸ ਕਰ ਅਨਾਹਦ ਘਰ, ਜੋਗਾ ਸਿੰਘ ਜੀ ਅਤੇ ਭਾਈ ਗੁਰਜੰਟ ਸਿੰਘ ਜੀ ਹੁਰਾਂ ਨੂੰ, ਕਿ ਛੰਦ ਬਾਰੇ ਕੁਝ ਚਾਨਣਾ ਪਾਉਣ। ਮੈਂ ਸਿਰਫ ਇੰਨਾਂ ਹੀ ਜਾਣਦਾ ਹਾਂ ਕਿ ਭਾਸ਼ਾ ਨਾਲੋਂ ਵੀ ਵੱਧ ਇਹਨਾਂ ਦਾ ਧ੍ਵਨਿ-ਵਿਗਿਆਨ ਨਾਲ ਸੰਬੰਧ ਹੈ ਜੋ ਅੱਗੋਂ ਮਨੁੱਖਾ ਮਨੋ-ਵਿਗਿਆਨ ਹੀ ਨਹੀਂ ਸਗੋਂ ਸਥੂਲ ਸਰੀਰ ਦੇ ਪੱਧਰ 'ਤੇ physiology ਨਾਲ ਜੁੜਿਆ ਹੋਇਆ ਹੈ। ( ਇਸੇ ਕਾਰਣ ਹੋਵੇਗਾ ਕਿ ਪੁਰਾਤਨ ਸਿੰਘਾਂ ਨੇਂ ਗੱਤਕੇ ਅਤੇ ਛੰਦਾਂ ਦੀਆਂ ਚਾਲਾਂ ਨੂੰ ਆਪਸ ਵਿੱਚ ਮੇਲ ਕੇ ਆਪਣੇ ਸਰੀਰਾਂ ਦੀ ਕੀਮਿਆ (Alchemy) ਹੀ ਇੰਝ ਬਦਲ ਦਿੱਤੀ ਕਿ ਦੁਸ਼ਮਨ ਵੀ ਰਿਪੋਰਟ ਕਰੇ ਕਿ "ਫੱਟ ਇਹਨਾਂ ਦੇ ਆਪਣੇ-ਆਪ ਹੀ ਮਿਲ ਜਾਂਦੇ ਹਨ।" )

ਯੋਗ-ਮੱਤ ਹੀ ਨਹੀਂ ਬੁੱਧ-ਮਤ ਜਿਹੀ ਫਲਸਫਾਨਾ ਸੋਚ ਵਾਲਾ ਰਸਤਾ ਵੀ ਸਵਾਸ-ਕਿਰਿਆ 'ਤੇ ਕਾਫੀ ਬਲ ਦਿੰਦਾ ਹੈ। ਮੈਂ ਹੈਰਾਨ ਹੁੰਦਾ ਹਾਂ ਕਿ ਇਸਾਈ-ਮੱਤ ਦੀ "Our Lord's Prayer" ( ਜੋ ਕਿ ਨਾਂਹ ਜਾਣਾਂ ਕਿੰਨੇ ਕੁ ਅਨੁਵਾਦਾਂ ਤੋਂ ਮਗਰੋਂ ਸਾਡੇ ਤੱਕ ਪਹੁੰਚੀ ਹੈ ) ਅਤੇ ਮੂਲ-ਮੰਤ੍ਰ ਦੇ ਵਿੱਚ ਠਹਿਰਾਵਾਂ ਵਿੱਚ ਕਿੰਨੀ ਸਮਾਨਤਾ ਹੈ, ਭਾਵ ਸਵਾਸ-ਕਿਰਿਆ ਤੇ ਇੱਕੋ ਜਿਹਾ ਕੰਟ੍ਰੋਲ ਹੈ। ਮੇਰਾ ਸਦਾ ਵਿਸ਼ਵਾਸ ਰਿਹਾ ਹੈ ਕਿ ਅਰਥ ਸਮਝ ਕੇ ਜੇ ਪਾਠ ਕਰੀਏ ਤਾਂ ਫਿਰ ਪਾਠ ਕਰਦੇ ਸਮੇਂ ਵੀ ਅਸੀਂ ਆਪਣੇ ਪਹਿਲਾਂ ਤੋਂ ਹੀ ਸਮਝੇ ਅਰਥਾਂ ਨੂੰ ਹੀ ਪੜ੍ਹੀ ਜਾ ਰਹੇ ਹੁੰਦੇ ਹਾਂ ਅਤੇ ਦੂਜੇ ਪਾਸੇ ਜੇ ਅਸੀਂ ਬਾਰੰ-ਬਾਰ ਪਾਠ ਕਰੀਏ ਅਤੇ ਗੁਰੂ ਚਰਨਾਂ ਤੇ ਟੇਕ ਰਖੀਏ ਤਾਂ ਗੁਰੂ ਆਪ ਹੀ ਸਾਡੇ ਮਨਾਂ ਵਿੱਚ ਅਰਥਾਂ ਦੇ ਭਾਵ ਦਾ ਵਾਸਾ ਕਰ ਦਿੰਦਾ ਹੈ। ਜਿਵੇਂ ਕਵਿਤਾ ਦਾ ਇੱਕ ਭਾਸ਼ਾ ਵਿੱਚੋਂ ਦੂਜੀ ਭਾਸ਼ਾ ਵਿੱਚ ਕੀਤਾ ਅਨੁਵਾਦ ਉਹ ਰਸ ਨਹੀਂ ਦਿੰਦਾ ਇਵੇਂ ਦਾ ਹੀ ਕੁਝ ਇਥੇ ਹੈ। ਵੇਦ, ਉਪਨਿਸ਼ਦ ਕਿੰਨਾਂ ਹੀ ਸਮਾਂ ਮੁਖਾਰ-ਪ੍ਰੰਪਰਾ ( Oral-Tradition ) ਵਜੋ ਹੀ ਰਹੇ ਅਤੇ ਇਹਨਾਂ ਨੂੰ ਕਾਗਜ਼ 'ਤੇ ਉਤਾਰਨ ਵਾਲਿਆਂ ਇਹ ਅਨੁਭਵ ਕੀਤਾ ਕਿ ਸ਼ਬਦ-ਧੁੰਨੀ ਅੱਖਰਾਂ ਦਾ ਰੂਪ ਧਾਰਣ ਕਰਨ ਸਮੇਂ ਆਪਣੀ "ਸ਼ਕਤੀ" ਖੋ ਬੈਠਦੀ ਹੈ। ਥੀਏਟਰ ਦੀ ਸਿਖਲਾਈ ਸਮੇਂ ਹੀ ਸ਼ਬਦਾਂ ਦੇ ਸ਼ੁੱਧ ਉਚਾਰਣ ਦਾ ਮਹੱਤਵ ਸਮਝ ਆਉਣ ਲੱਗਾ ਸੀ ਤੇ ਇਹ ਸਮਝ ਆਈ ਸੀ ਕਿ ਕਿਸੇ ਧੁਨੀ ਨੂੰ ਸਹੀ ਤਰਾਂ ਉਚਾਰਣ ਲਈ ਸਿਰਫ਼ ਜੀਭ, ਦੰਦਾਂ ਤੇ ਮੂੰਹ ਦੀ ਬਣਤਰ ਹੀ ਨਹੀਂ ਸਗੋਂ ਸਰੀਰ ਦੀ ਮੁਦ੍ਰਾ ( posture ) ਦਾ ਵੀ ਨਿਰਣਾਇਕ ਪ੍ਰਭਾਵ ਹੈ। ਸ਼ਾਇਦ ਇਸੇ ਲਈ ਪਰੰਪਰਾਤਮਿਕ ਮਦਰੱਸੇ ਟਕਸਾਲਾਂ ਸ਼ੁਧ ਉਚਾਰਣ, ਵਕਫ਼ੇ ਅਤੇ ਧੁਨੀ-ਵਿਧਾਨ 'ਤੇ ਇੰਨਾ ਜ਼ੋਰ ਦਿੰਦੇ ਸਨ।

ਛੰਦਾਂ ਬਾਰੇ ਵੀ ਇਹੋ ਹੈ ਕਿ ਇਹ ਕੇਵਲ ਰੂਪ ( ਮਾਤਰਾਵਾਂ, ਸਤਰਾਂ, ਠਹਿਰਾਵਾਂ ਦੀ ਗਿਣਤੀ ) ਹੀ ਨਹੀਂ ਸਗੋਂ ਹਰ ਛੰਦ ਦਾ ਆਪਣਾ ਸੁਭਾਵ ਹੈ, ਆਪਣਾ ਇੱਕ ਅੰਤਰ ਆਤਮਾ ਹੈ। ਜਿਵੇਂ ਇਸੇ ਸ਼ੁਰੁਆਤੀ ਛੰਦ ਨੂੰ ਹੀ ਲਈਏ ਤਾਂ ਮੈਂ ਇਸਨੂੰ ਕਦੇ ਵੀ ਉੱਤੇਜਿਤ ਹੋ ਕੇ ਨਹੀਂ ਪੜ੍ਹ ਸਕਦਾ; ਸ਼ਬਦਾਂ ਦੇ ਅਰਥਾਂ ਤੋਂ ਬਿਨਾਂ ਹੀ, ਇਸਦੀ ਬਣਤਰ ਹੀ, ਇੱਕ ਠਰੰਮਾ ਇੱਕ ਸੰਜੀਦਗੀ ਆਪਣੇ ਵਿੱਚ ਸੰਜੋਈ ਬੈਠੀ ਹੈ।

ਅਨਾਹਦ ਘਰ ਜੀ, ਸਾਨੂੰ ਇਸ ਛੰਦ ਵਿੱਚ ਪ੍ਰਵੇਸ਼ ਕਰਵਾਓ।
Yesterday at 3:14pm · Like · 2

Dalvir Gill Udey Singh ਜੀ, ਅਨਾਹਦ ਘਰ ਅਤੇ ਜੋਗਾ ਸਿੰਘ ਹੁਰੀਂ ਆਪੋ ਵਿੱਚੀਂ ਆਪੇ ਨਜਿੱਠ ਲੈਣਗੇ, ਜੇ ਉਹ ਲੋੜ ਸਮਝਣ।
ਤੁਸੀਂ ਪ੍ਰੰਪਰਾ ਵਾਲਾ ਨੁਕਤਾ ਉਧਰਿਤ ਕੀਤਾ ਹੈ, ਜੋ ਮਹਤਵਪੂਰਣ ਹੈ।

ਸਿੱਖ ਰਹਿਤ ਮਰਿਯਾਦਾ ਮੁਕਾਬਲਤਨ ਇੱਕ ਨਵਾਂ ਸੰਕਲਨ ਹੈ ਅਤੇ ਪਰੰਪਰਾਤਮਿਕ ਸਿੱਖ ਇਤਿਹਾਸ ਨਿਤਨੇਮ ਦੀਆਂ ਬਾਣੀਆਂ, ਅੰਮ੍ਰਿਤ ਦੀਆਂ ਬਾਣੀਆਂ ਅਤੇ ਅਮ੍ਰਿਤ-ਸੰਚਾਰ ਵਿਧੀ ਬਾਰੇ ਇੱਕ ਮੱਤ ਨਹੀਂ ਹੈ। ਨਾਮਧਾਰੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਦੋਵੇਂ ਸਿਧਾਂਤਾਂ ਨੂੰ ਨਾਂ ਕੇਵਲ ਠੁਕਰਾਉਂਦੇ ਹਨ ਸਗੋਂ ਅੱਜ ਦੀ ਸਿੱਖ ਦਸ਼ਾ ਦੇ ਜ਼ਿੰਮੇਵਾਰ ਵੀ ਠਹਿਰਾਉਂਦੇ ਹਨ। ਜੇ ਭਾਈ ਰਣਧੀਰ ਸਿੰਘ ਅਤੇ ਡਾ. ਬਲਕਾਰ ਸਿੰਘ ਹੁਰਾਂ ( ਸਮੇਤ ਕਮੇਟੀ, ਜੇ ਕੋਈ ਸੀ ਤਾਂ ) ਨੂੰ ਇੱਕ ਖ਼ਾਸ ਹਿੱਸਾ ਗੈਰ-ਮੁਨਾਸਿਬ ਲੱਗਿਆ ਸੀ ਤਾਂ ਅੱਜ ਇੱਕ ਖ਼ਾਸ ਤਬਕੇ ਨੂੰ ਸਾਰਾ DG ਹੀ ਗੈਰ-ਮੁਨਾਸਿਬ ਲੱਗਦਾ ਹੈ। ਇਸ ਵਿੱਚ ਤਾਂ ਕੋਈ ਦੋ ਰਾਵਾਂ ਹਨ ਹੀ ਨਹੀਂ ਕਿ ਦਸਮ ਪਾਤਸ਼ਾਹ ਨੇਂ ਆਪ ਇਸ ਗ੍ਰੰਥ ਦਾ ਸੰਪਾਦਨ ਨਹੀਂ ਕੀਤਾ ਜਿਸ ਵੀ ਕੀਤਾ ਹੈ ਚੰਗਾ ਹੀ ਕੀਤਾ ਕਿ ਘੱਟੋ-ਘੱਟ ਕੁਝ ਹੋਰ ਰਚਨਾਵਾਂ ( ਸੌ ਸਾਖੀ ਆਦਿ ) ਬਾਰੇ ਤਾਂ ਕਦੇ ਬਹਿਸ ਦੀ ਲੋੜ੍ਹ ਨਹੀਂ ਪਵੇਗੀ ਅਤੇ ਇਕੱਲੀ-ਇਕੱਲੀ ਰਚਨਾ ਦੇ ਮੁਲਾਂਕਣ ਅਤੇ ਇਸ ਨਾਲ ਇੱਕ ਰਚਨਾ ਸਮੂਹ ਦੇ ਮੁਲਾਂਕਣ ਦੀਆਂ ਜੋ ਸਹੂਲੀਅਤਾਂ ਅਤੇ ਗੁੰਝਲਾਂ ਹਨ ਉਹਨਾਂ ਦਾ ਕਿਸੇ ਹੱਦ ਤੱਕ ਨਿਪਟਾਰਾ ਹੋ ਜਾਂਦਾ ਜਿਵੇਂ ਕਿ ਚਰਿਤ. ਕਿਸੇ ਸਾਕਤ, ਅਵਤਾਰਵਾਦ ਕਿਸੇ ਬ੍ਰਾਹਮਣ ਤੇ ਪਤਾ ਨਹੀਂ ਕਿਹੜੀ ਰਚਨਾ ਕਿਸੇ ਅੰਗ੍ਰੇਜ਼ ਦੁਆਰਾ ਮਿਲਾਏ ਜਾਣ ਦੇ ਅਲੱਗ-ਅਲੱਗ ਦੋਸ਼ਾਂ ਨਾਲੋਂ ਇਸ ਰਚਨਾ-ਸਮੂਹ ਨੂੰ ਕਿਸੇ ਇੱਕੋ ਸਮੇਂ ਸੰਪਾਦਤ ਹੋਏ ਮੰਨਣਾ ਪਵੇਗਾ, ਹਾਲਾਂਕਿ ਇਸ ਬਾਰੇ ਵੀ ਮਤਭੇਦ ਸਾਫ਼ ਜ਼ਾਹਿਰ ਹਨ।

ਬਲਰਾਮ ਵਰਗੇ ਲੋਕਾਂ ਕੋਲ ਸਾਡੇ ਮਸਲਿਆਂ ਲਈ ਸਮਾਂ ਨਹੀਂ ਹੈ ਪਰ ਉਸ ਜਿਹਾ ਕੋਈ ਮਿਤ੍ਰ ਜਿਸਨੂੰ ਹਿੰਦੁਮੱਤ ਦਾ ਤੇ ਖਾਸ ਕਰ ਉਪਨਿਸ਼ਦਾਂ ਦਾ ਗਿਆਨ ਹੈ ਉਹ ਗੁਰਬਾਣੀ ਦੇ ਵਿਚਾਰਾਂ ਨੂੰ ਉੱਥੋਂ ਆਏ ਹੀ ਨਹੀਂ ਸਗੋਂ ਸਿੱਧੇ ਅਨੁਵਾਦ ਵਜੋਂ ਪੇਸ਼ ਕਰ ਸਕਦਾ ਹੈ। ( ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਜਾਪੁ ਸਾਹਿਬ ਤੇ ਵੀ ਇਹ ਦੋਸ਼ ਲਗਾਇਆ ਜਾ ਚੁੱਕਾ ਹੈ )।

ਪ੍ਰੰਪਰਾ ਦੇ ਨਾਲ ਹੀ ਕਿਸੇ ਰਚਨਾ ਅਤੇ ਇਤਿਹਾਸ ਨੂੰ ਵੀ ਉਹਨਾਂ ਦੀ ਇਤਿਹਾਸਿਕਤਾ ਵਿੱਚ ਹੀ ਵਿਚਾਰਿਆ ਜਾ ਸਕਦਾ ਹੈ। ਅੱਜ ਸਿੱਖ ਸਮਾਜ ਦੀ ਜੋ ਪੋਜੀਸ਼ਨ ਹੈ ਇੱਕ ਸਦੀ ਪਹਿਲਾਂ ਉਹ ਨਹੀਂ ਸੀ ਤੇ ਤਿੰਨ ਸਦੀਆਂ ਪਹਿਲਾਂ ਉਸਤੋਂ ਵੀ ਵੱਖਰੀ ਸੀ। ( ਐਂਗਲੋ-ਸਿੱਖ ਯੁੱਧਾਂ ਸਮੇਂ ਦਾ ਮੈੱਕਗ੍ਰੇਗਰ ਬਾਬਾ ਸਾਹਿਬ ਸਿੰਘ ਵੇਦੀ ਨੂੰ ਵੀ ਗੁਰੂ ਕਰਕੇ ਲਿਖਦਾ ਹੈ ਅਤੇ ਭਾਈ ਮਹਾਰਾਜ ਸਿੰਘ ਨੂੰ ਵੀ।) ਗੁਰੂ-ਕਾਲ ਵਿੱਚ ਵੀ ਸ਼ਰੀਕ ਗੱਦੀਆਂ ਬਾਰੇ ਅਸੀਂ ਜਾਣਦੇ ਹਾਂ ਤੇ ਉਸਤੋਂ ਤਰੁੰਤ ਬਾਅਦ ਅਨੰਦਪੁਰ ਸਾਹਿਬ ਦੇ ਸੋਢੀਆਂ ਦੀਆਂ ਗੱਦੀਆਂ ਬਾਰੇ ਵੀ। ਜਿਵੇਂ ਅੱਜ ਕੋਈ ਬੱਚਾ ਵੀ ਕਕਾਰਾਂ ਦੀ ਗਿਣਤੀ ਇੱਕੋ ਸਾਹ ਕਰ ਦਿੰਦਾ ਹੈ, ਪਰੰਪਰਾਤਮਿਕ ਸਿੱਖ ਇਤਿਹਾਸ ਵਿੱਚ ਇਹਨਾਂ ਦਾ ਨਾਮ ਇਕਠਿਆਂ ਲਿਖਿਆ ਇੰਝ ਨਹੀਂ ਮਿਲਦਾ।

ਆਰੀਆ ਸਮਾਜੀਆਂ ਦੇ ਝੰਜਟ ਕਾਰਨ ਜੇ "ਹਮ ਹਿੰਦੂ ਨਹੀਂ" ਦਾ ਬੋਲਾ ਚੁੱਕਣਾ ਜ਼ਰੂਰੀ ਸੀ ਤਾਂ ਉਸਤੋਂ ਪਹਿਲਾਂ ਇਹ ਇੰਨਾ ਵੱਡਾ ਮਸਲਾ ਨਹੀਂ ਜਾਪਦਾ ਸਗੋਂ ਤਨਖ਼ਾਹਨਾਮਿਆਂ ਤੋਂ ਇਹੋ ਵਖਰੇਵਾਂ ਮੁਸਲਮਾਨੀ ਮਤ ਨਾਲੋਂ ਕਰਨ ਦੀ ਇੱਛਾ ਸਾਫ਼ ਦਿਸਦੀ ਹੈ। ਮਾਸ ਖਾਣ ਦੇ ਮਸਲੇ ਉੱਪਰ ਜਿਵੇਂ ਇੱਕੋ ਹੀ ਤੁੱਕਾਂ ਦੀ ਵਿਆਖਿਆ ਦੋਵੇਂ ਧਿਰਾਂ ਆਪੋ ਆਪਣੀ ਮੰਤਵ ਸਿੱਧੀ ਲਈ ਕਰਦੇ ਹਨ ਉਸ ਬਾਰੇ ਵੀ ਕੋਈ ਲੁਕ-ਲਕਾਉ ਨਹੀਂ ਹੈ।

( cont. )
9 hours ago · Like · 1
Dalvir Gill ( continued from last comment )
ਅੰਗ੍ਰੇਜ਼ਾਂ ਦੇ ਦਖ਼ਲ ਦੀ ਸਭ ਤੋਂ ਵੱਡੀ ਦੱਸ ਤਾਂ ਸਿਰੀ-ਸਾਹਿਬ ਦਾ ਇਸਦੇ ਕਿਰਪਾਨ ਆਕਾਰ ਤੋਂ ਅੱਜ ਵਾਲੇ ਆਕਾਰ ਤੱਕ ਆਉਣਾ ਸਾਫ਼ ਹੀ ਪਾ ਦਿੰਦਾ ਹੈ। ਸਤਲੁਜ ਪਾਰ ਦੇ ਸਿੱਖਾਂ ਦੀ ਅੰਗ੍ਰੇਜ਼ ਪ੍ਰਤੀ ਨਫ਼ਰਤ ਅਤੇ ਉਹਨਾਂ ਦੀ ਪ੍ਰੋਟੈਕਸ਼ਨ ਵਿਚਲੇ ਇਲਾਕੇ ਵਲੋਂ ਅੰਗ੍ਰੇਜ਼ਾਂ ਦੇ ਸੋਹਲੇ ਗਾਉਣੇ ਵੀ ਲੁਕੇ ਨਹੀਂ ਹੋਏ। ( "ਸਰਕਾਰ/ਦਰਬਾਰ" ਦੇ ਖਾਤਮੇ ਸਮੇਂ ਜਿਨ੍ਹਾਂ ਸਿਖਾਂ ਨੇਂ ਧਾਹਾਂ ਮਾਰਦਿਆਂ ਹੋਇਆਂ ਆਪਣੇ ਹਥਿਆਰ ਗੋਰੇ ਦੇ ਸਪੁਰਦ ਕੀਤੇ ਸਨ ਵੀਹ ਸਾਲ ਤੋਂ ਘੱਟ ਸਮੇਂ ਵਿੱਚ ਹੀ ਬਾਰ ਦੀਆਂ ਜਮੀਨਾਂ ਅਲਾਟ ਹੋਣ 'ਤੇ ਉਹੋ ਕਿਵੇਂ "ਰਾਜ" ਦੇ ਸੋਹਲੇ ਗਾਉਣ ਲੱਗ ਪਏ ਸਨ ਕਿਸੇ ਤੋਂ ਛੁੱਪਿਆ ਹੋਇਆ ਨਹੀਂ, ਇਹ ਸੋਹਲੇ ਗੋਰੇ ਦੇ ਜਾਣ ਤੋਂ ਬਾਅਦ ਮੇਰੇ ਸਮੇਂ ਵਿੱਚ ਵੀ ਮੈਂ ਆਪਣੇ ਦਾਦੇ ਦੀ ਪੀੜ੍ਹੀ ਤੋਂ ਆਮ ਸੁਣੇ ਹਨ।

ਅੰਗ੍ਰੇਜ਼ ਨੇ ਨਾ ਸਿਰਫ਼ ਵਿਦਿਆ ਪ੍ਰਣਾਲੀ ਦਾ ਢਾਂਚਾ ਹੀ ਬਦਲਿਆ ਸਗੋਂ ਅਧਿਐਨ-ਵਿਧੀ ਤੇ ਉਸਦਾ ਇਹ ਅਸਰ ਹੀ ਹੈ ਕਿ ਅੱਜ ਅਸੀਂ ਇਸ ਪ੍ਰਕਾਰ ਨਾਲ ਚਰਚਾ ਕਰ ਰਹੇ ਹਾਂ; [ ਹਾਲਾਂਕਿ ਪ੍ਰੰਪਰਾ ਦਾ ਅਸਰ ਵੀ ਸਿਰ ਚੁੱਕਦਾ ਹੈ ਜਿਸਦਾ ਪਤਾ ਇੰਝ ਲਗਦਾ ਹੈ ਜਦੋਂ ਕੋਈ ਕਹਿੰਦਾ ਹੈ ਕਿ "ਸਾਡੇ ਬਾਬਾ ਜੀ ਨੇਂ ਤਾਂ ਸਾਨੂੰ ਇੰਝ ਹੀ ਦੱਸਿਆ ਹੈ ਤੇ ਅਸੀਂ ਇਸਨੂੰ ਹੀ ਸੱਤ ਕਰਕੇ ਜਾਂਦੇ ਹਾਂ," ( ਭਾਵੇਂ ਅੱਜ "ਬਾਬਿਆਂ" ਦੀ ਰੂਪ-ਦਿੱਖ ਬਦਲ ਗਈ ਹੈ )] ।

ਮਿਥਿਹਾਸ ਨੂੰ ਕਪੋਲ-ਕਲਪਨਾਵਾਂ ਜਾਂ ਗਪੋੜ੍ਹ ਕਹਿ ਰੱਦ ਕਰਨਾ ਅਸੀਂ ਅੰਗ੍ਰੇਜ਼ਾਂ ਦੀ ਸਮਝ ਨੂੰ ਹੀ ਅੱਧ-ਪੜ੍ਹ ਤੇ ਅਨਪੜ੍ਹ ਤਰੀਕੇ ਨਾਲ ਸਵੀਕਾਰ ਕਰਕੇ ਹੀ ਕਰਨਾ ਸ਼ੁਰੂ ਕੀਤਾ ਹੈ। ਇਤਿਹਾਸ ਨੂੰ ਮਿਥਿਹਾਸ ਤੋਂ ਅਲੱਗ ਕਰਕੇ ਵਾਚਣਾ ਸਾਡੀ ਪਰੰਪਰਾ ਦਾ ਹਿੱਸਾ ਨਹੀਂ ਰਿਹਾ। ਸਾਰੇ ਹੀ ਕਾਲ ਸਾਰੇ ਹੀ ਸਮੇਂ ਵਿਦਮਾਨ ਹਨ, ਸਾਡੀ ਪਹੁੰਚ ਰਹੀ ਹੈ। ਪਰੰਪਰਾ ਦੇ ਨਿਖੇਧ ਨਾਲ ਸਿਰਫ ਦਸਮ ਹੀ ਨਹੀਂ ਕਿਸੇ ਵੀ ਰਚਨਾ ਨੂੰ ਰੱਦ ਜਾਂ ਸਹੀ ਸਿੱਧ ਕੀਤਾ ਜਾ ਸਕਦਾ ਹੈ, ਕੀਤਾ ਜਾ ਰਿਹਾ ਹੈ। ਜੇ ਆਪਣੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਮੌਜੂਦ ਹੈ ਤਾਂ ਕਿਸੇ ਹੋਰ ਕੋਲ ਆਪੋ-ਆਪਣੀ ਹੋਰ ਕਸਵੱਟੀ ਵੀ ਹੋ ਸਕਦੀ ਹੈ, ਅਤੇ ਹੈ ਵੀ, ਜਿਸਦਾ ਹੋਛਾ ਪ੍ਰਗਟਾਵਾ ਹੁੰਦਾ ਵੀ ਆਪਾਂ ਰੋਜ਼ ਦੇਖਦੇ ਹਾਂ।

ਦਸਮ ਪਾਤਸ਼ਾਹ ਨੇਂ ਗੁਰਬਾਣੀ ਰਚਨਾ ਕੀਤੀ ਹੈ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ "ਤੇਤੀ ਸਵਈਏ" ਦੇ ਸਰਲਾਰਥ ਵਾਲੇ ਪੈਂਫਲੈੱਟ ਦਾ ਨਾਮ ਹੀ ਮਿਸ਼ਨਰੀ ਕਾਲਜ ਨੇ "ਦਸਮ ਪਿਤਾ ਵਲੋਂ ਨਿਬੇੜਾ" ਰੱਖਿਆ ਸੀ। ਸਾਡੀ ਇਤਿਹਾਸ ਪ੍ਰੰਪਰਾ ਦੀ ਇੱਕ ਵੀ ਕਿਤਾਬ ਐਸੀ ਨਹੀਂ ਹੈ ਜਿਸ ਉੱਪਰ ਬ੍ਰਾਹਮਣਵਾਦ ਵਲੋਂ ਰਲਾਉ ਦਾ ਦੋਸ਼ ਨਾਂ ਲੱਗਿਆ ਹੋਵੇ। ( ਗੁਰਚਰਨ ਸਿੰਘ ਲਾਂਬਾ ਨੇਂ ਨਿਊ-ਯਾਰਕ ਵਾਲੇ ਸੰਮੇਲਨ ਦੀ ਸਟੇਜ ਤੋਂ ਬੋਲਦਿਆਂ ਕਿਹਾ ਸੀ ਕਿ ਕਿਸੇ ਨੇਂ ਉਹਨਾਂ ਨੂੰ ਕਿਹਾ ਸੀ ਕਿ ਜਗਤ-ਚਾਨਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਤਰੁਟੀਆਂ" ਦੀ ਲਿਸਟ 400 ਦੀ ਹੈ।) (ਸੰਤ ਸਿੰਘ ਸੇਖੋਂ ਨੇਂ ਸੁਖਮਨੀ ਸਾਹਿਬ ਉੱਪਰ ਆਪਣੇ ਇੱਕ ਲੇਖ ਕਿਹਾ ਹੈ ਕਿ "ਬ੍ਰਹਮਗਿਆਨੀ ਪ੍ਰਮੇਸ਼ਵਰ ਕਿਵੇਂ ਹੋ ਸਕਦਾ ਹੈ।") ਤਰਕ ਦੇ ਨਿਯਮਾਂ ਦੀ ਪੇਤਲੀ ਸਮਝ ਅਨੁਸਾਰ ਸਾਰਾ ਹੀ ਰਹੱਸਵਾਦ ਅਤੇ ਅਦ੍ਵੈਤ ਰੱਦ ਕਰਨ ਲੱਗੇ ਇੱਕ ਮਿੰਟ ਲਗਾਇਆ ਜਾਂਦਾ ਹੈ ਅਤੇ ਇਸ ਗੱਲ ਵੱਲ ਵੀ ਧਿਆਨ ਨਹੀਂ ਦਿੱਤਾ ਜਾਂਦਾ ਕਿ quantum physics ਇਹੋ ਬੋਲੀ ਬੋਲਦਾ ਹੈ ਅਤੇ electron ਦਾ ਪਦਾਰਥ ਅਤੇ ਤਰੰਗ ਵਾਂਗ ਇੱਕੋ ਸਮੇਂ ਦੁਹਰਾ ਵਿਵਹਾਰ ਇਹਨਾਂ ਤਰਕਵਾਦੀਆਂ ਨੂੰ ਫਟੱਕ ਦੇਣੇ ਸਹੀ ਤੇ ਸੱਚਾ ਲਗਦਾ ਹੈ।

ਜੇ ਅਸੀਂ ਅਧਿਐਨ ਲਈ ਪੱਛਮੀ ਵਿਧੀ ਹੀ ਅਪਣਾਉਣੀ ਹੈ ਤਾਂ ਇਸਨੂੰ ਇਸਦੀ ਸਮੁਚਤਾ ਵਿੱਚ ਅਪਣਾਉਣਾ ਹੀ ਯੋਗ ਹੈ ਜਿਸ ਲਈ ਇੱਕ ਥੀਸਸ ਪੇਸ਼ ਕੀਤਾ ਜਾਵੇ ਫਿਰ ਉਸਦੇ ਐਂਟੀ-ਥੀਸਸ ਨਾਲ ਟਕਰਾ ਕੇ ਸਿੰਥੀਸਸ ਤੱਕ ਪੁਜੀਏ ਅਤੇ ਫਿਰ ਮੁੱਢ ਤੋਂ ਉਹਨਾਂ ਸਿੱਟਿਆਂ ਪ੍ਰਤੀ ਇਹੋ ਪਹੁੰਚ ਅਪਣਾਈ ਜਾਵੇ। ਕਿਸੇ ਇੱਕ ਨੁੱਕਤੇ ਨੂੰ ਫੜ੍ਹ ਕੇ ਉਸ ਬਾਰੇ ਅੰਤਮ ਨਿਰਨਾ ਕਰਕੇ ਫਿਰ ਕਿਸੇ ਹੋਰ ਨੁਕਤੇ ਦੁਆਲੇ ਹੋ ਜਾਣ ਨਾਲ ਕਿਤੇ ਵੀ ਨਹੀਂ ਪਹੁੰਚਿਆ ਜਾ ਸਕਦਾ ਪਰ ਇਹੋ ਹੋ ਰਿਹਾ ਹੈ।
9 hours ago · Like · 2
Dalvir Gill ਉਹ ਭਰਾਵੋ, ਮੈਂ ਲੰਬੀ-ਚੌੜੀ ਭੂਮਿਕਾ ਬੰਨਦਾ ਹਾਂ ਤੇ ਜਦ ਸਿਰਾ ਤੁਹਾਡੇ ਹੱਥ ਦਿੰਦਾ ਹਾਂ ਤਾਂ ਤੁਸੀਂ ਫਿਰ ਉਸਨੂੰ ਛੱਡ ਕੇ ਅੱਧ-ਵਿਚਾਲਿਓਂ ਜਾ ਫੜ੍ਹਦੇ ਹੋ।
ਗੱਲ ਸ਼ੁਰੂ ਕਰੋ, ਜਾਪੁ ਸਾਹਿਬ ਤੋਂ ਹੀ ਸ਼ੁਰੂ ਹੋਈਏ ਅਤੇ ਸੰਪੂਰਨ DG ਨੂੰ ਨਿਕਾਰਨ ਵਾਲੇ ਇਥੋਂ ਹੀ ਬੋਲਣਾ ਸ਼ੁਰੂ ਕਰੋ ਇਹ ਨਹੀਂ ਕਿ ਚਰਿਤ. ਤੱਕ ਪੁਜਦਿਆਂ ਸਿਰਫ ਘੁੰਗਣੀਆਂ ਦੀ ਹੀ ਜੁਗਾਲੀ ਕਰਨੀ ਹੈ।

        9 hours ago · Like · 2
        Gurjant Singh ਹਰਕੀਰਤ ਸਿੰਘ,
        ਜਾਪੁ ਸਾਹਿਬ ਦਾ ਪਿੰਗਲੀਕ ਵਿਸ਼ਲੇਸ਼ਣ ਕਰਨ ਦਾ ਜਤਨ ਕਰ ਰਿਹਾ ਹੈ।
        ਜਾਪੁ ਸਾਹਿਬ ਪ੍ਰਾਰੰਭ ਹੁੰਦਾ ਹੈ ਛਪੈ ਛੰਦ ਨਾਲ਼, ਇਹ ਇੱਕ ਮਾਤ੍ਰਿਕ ਤੋਲ ਦਾ ਛੰਦ ਹੁੰਦਾ ਹੈ। ਛਪੈ ਭਾਵ ਛੇ ਚਰਣਾਂ ਵਾਲ਼ਾ, ਛੇ ਚਰਣ ਹੋਣ ਕਰਕੇ ਹੀ ਇਸ ਛੰਦ ਨੂੰ ਸ਼ਟਪਦ (ਜਾਂ ਖਟਪਦ ਜਾਂ ਛੱਪਯ) ਵੀ ਕਹਿੰਦੇ ਹਨ। (ਸ਼ਟ - ਸੰਸਕ੍ਰਿਤ ਦਾ ਛੇ, ਪਦ- ਚਰਣ) ਛਪੈ ਛੰਦ ਨੇ ਆਪਣੇ ਅੰਦਰ ਦੋ ਹੋਰ ਛੰਦ ਮਾਤ੍ਰਿਕ ਛੁਪਾਏ ਹੋਏ ਨੇ: "ਪਹਿਲੇ ਚਾਰ ਚਰਣਾਂ ਵਿੱਚ 24 ਮਾਤਰਾਂ ਵਾਲ਼ਾ ਛੰਦ ਰੋਲਾ ਹੈ। ਏਸ ਛੰਦ ਦੀ ਪਛਾਣ ਹੁੰਦੀ ਹੈ ਕਿ ਪਹਿਲਾ ਵਿਸ਼ਰਾਮ 11 ਮਾਤਰਾ ਤੋਂ ਬਾਦ ਆਉਂਦਾ ਹੈ ਤੇ ਦੂਸਰਾ 13 ਮਾਤਰਾ ਤੇ ਆਉਂਦਾ ਹੈ। (ਇੱਥੇ ਇਹ ਗੱਲ ਧਿਆਨ ਮੰਗਦੀ ਹੈ ਕਿ ਸਿਰਫ ਵਿਸ਼ਰਾਮ ਦੱਸ ਦੇਣ ਭਰ ਨਾਲ਼ ਛੰਦ ਨਿਰਧਾਰਿਤ ਨਹੀਂ ਹੁੰਦਾ, ਏਥੇ ਪਹਿਲੇ ਵਿਸ਼ਰਾਮ ਤੋਂ ਇਕਦਮ ਪਹਿਲਾਂ ਵਾਲ਼ਾ ਤੁਕਾਂਗ ਹਮੇਸ਼ਾ ਲਘੂ ਹੋਣਾ ਚਾਹੀਦਾ ਹੈ, ਤਾਂ ਹੀ ਇਹ ਰੋਲਾ ਛੰਦ ਬਣਦਾ ਹੈ) ਨਹੀਂ ਤਾਂ 24 ਮਾਤਰਾ ਵਾਲ਼ੇ ਹੋਰ ਵੀ ਕਈ ਛੰਦ ਹੁੰਦੇ ਨੇ, ਜਿਨ੍ਹਾਂ ਦਾ ਵਿਸ਼ਰਾਮ ਵੀ ਐਨ ਓਥੇ ਹੀ ਲੱਗਦੈ ਜਿੱਥੇ ਰੋਲਾ ਛੰਦ ਦਾ ਲੱਗਦਾ ਹੈ। ਉਦਾਹਰਣ ਦੇ ਤੌਰ ਤੇ: ਏਲਾ ਛੰਦ, ਸੋਰਠਾ ਛੰਦ, ਰਸਾਵਲ ਛੰਦ ਆਦਿ।
        ਦੇਖੋ ਪਹਿਲੀ ਤੁਕ: ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ।। 1111 111 11 111 21 11 21 111 11 = 25 (????)
        ਓਹ ਹੋ, ਵੀਰ ਜੀ ਜ਼ਰਾ ਚੈੱਕ ਕਰਿਓ ਮੈਨੂੰ ਲੱਗਦਾ ਕਿ ਚੱਕ੍ਰ ਵਿੱਚ 'ਅੱਧਕ' ਨਹੀਂ ਆਉਣਾ ਚਾਹੀਦਾ ਜੀ, ਕਿਉਂਕਿ ਮਾਤ੍ਰਿਕ ਤੋਲ ਠੀਕ ਨਹੀਂ ਬੈਠ ਰਿਹਾ।
        ਸੋ ਇਹ ਇਸ ਤਰਾਂ ਹੋਣਾ ਚਾਹੀਦਾ ਹੈ: ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ।। 111 111 11 111 21 11 21 111 11 = 24
        ਤੇ ਦੇਖੋ ਸ਼ੁੱਧ ਅਰਥਾਂ ਵਾਸਤੇ ਵਿਸ਼ਰਾਮ ਕਿੱਥੇ ਆਏਗਾ ਇਹ ਵੀ ਸਾਨੂੰ ਪਤਾ ਲੱਗ ਗਿਐ (11 ਮਾਤਰਾ ਤੋਂ ਬਾਅਦ) ਭਾਵ ਬਰਨ ਤੋਂ ਬਾਅਦ: ਚਕ੍ਰ ਚਿਹਨ ਅਰੁ ਬਰਨ, ਜਾਤਿ ਅਰੁ ਪਾਤਿ ਨਹਿਨ ਜਿਹ ।। (ਮੈਂ ਤਾਂ ਸਿਰਫ ਵਿਸ਼ਲੇਸ਼ਣ ਕਰਨ ਵਾਸਤੇ ਲਿਖਣਾ ਸ਼ੁਰੂ ਕੀਤਾ ਸੀ ਜੀ, ਪਰ ਦੇਖਿਆ ਜਾ ਸਕਦਾ ਹੈ ਕਿ ਇੱਕ 'ਅੱਧਕ' ਜਾਂ ਕੋਈ ਮਾਤਰਾ ਜ਼ਿਆਦਾ ਜਾਂ ਘੱਟ ਹੋਵੇ ਤਾਂ ਇੰਜ ਪਕੜ ਵਿੱਚ ਆ ਸਕਦਾ ਹੈ ਜੀ।
        6 hours ago · Edited · Unlike · 2
        Dalvir Gill ਭਾਈ ਕਵਲਜੀਤ ਸਿੰਘ, ਡਾ. ਸਾਹਿਬ ਦੀ ਬਹੁਤ ਲੋੜ ਮਹਿਸੂਸ ਹੋ ਰਹੀ ਹੈ ਉਹਨਾਂ ਨੂੰ ਗੁਰਬਾਣੀ, ਇਤਿਹਾਸ ਦੀ ਜਾਣਕਾਰੀ ਤਾਂ ਹੈ ਹੀ ਪ੍ਰੰਪਰਾ ਦਾ ਗਿਆਨ ਹੋਣ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰ ਨੇਂ ਸ਼ਹਾਦਤਾਂ ਅਤੇ ਸੰਘਰਸ਼ ਦੀ ਪ੍ਰੰਪਰਾ ਨੂੰ ਵੀ ਜ਼ਿੰਦਾ ਰਖਿਆ ਹੋਇਆ ਹੈ ਅਤੇ ਇਹ ਵੀ ਸਮਝਦੇ ਹਨ ਕਿ ਰਹਿਤਨਾਮਿਆਂ ਦੇ ਲੇਖਕ ਜੋ ਆਪ ਕੁਰਬਾਨੀਆਂ ਵਾਲੇ ਜੀਵਨ ਵਾਲੇ ਸਨ ਉਹਨਾਂ ਨੂੰ ਕਿਵੇਂ ਸਤਿਕਾਰ ਨਾਲ ਵੇਖਣਾ ਹੈ, ਇਸਦੇ ਉਲਟ ਇੱਕ ਉਹ ਵੀ ਲੋਕ ਹਨ ਜੋ ਗੁਰਸਿੱਖ ਜੀਵਨ ਵਾਲਿਆਂ ਨੂੰ ਹੀ ਕੀਹ ਗੁਰੂ-ਸਾਹਿਬਾਨ ਨੂੰ ਵੀ ਇੱਕ ਸਾਧਾਰਨ ਵਿਅਕਤੀ ਵਜੋ ਹੀ ਵੇਖਦੇ ਹਨ, ਵਿਖਾਉਣਾ ਚਾਹੁੰਦੇ ਹਨ। ਜੇ ਖੋਪੜੀ ( intellectual faculty ) ਹੀ ਸਭ ਕੁਝ ਹੈ ਅਤੇ ਜੇ ਕਮਾਈ ਵਾਲਾ ਕੋਈ ਜੀਵਨ ਹੈ ਹੀ ਨਹੀਂ ਤਾਂ ਫਿਰ ਕਿਵੇਂ ਹੈ ਕਿ ਗੁਰੂ ਸਾਹਿਬਾਨ ਵੀ ਐਸੇ ਗੁਰਸਿਖਾਂ ਦੀ ਚਰਨ ਧੂੜ ਦੀ ਲੋਚਾ ਕਰਦੇ ਹਨ, ਉਹਨਾਂ ਤੋਂ ਕੁਰਬਾਨ ਜਾਂਦੇ ਹਨ ?

        ਮੇਰਾ ਤਾਂ ਸ਼ੁਰੂ ਤੋਂ ਹੀ ਮਨ ਰਿਹਾ ਹੈ ਕਿ ਗੁਰਪ੍ਰਸਾਦਿ ਹੀ ਸਭ ਕੁਝ ਹੈ, ਗਲੀਂ-ਬਾਤੀਂ ਕੀ ਸੌਰਦਾ ਹੈ ? ਸਿਰਫ਼ ਪਹਿਲੀ ਤੁਕ ਹੀ ਪੜ੍ਹੀ ਹੈ ਤੇ ਮਨ ਵਿਸਮਾਦ ਵਿੱਚ ਚਲਾ ਗਿਆ ਤੇ ਮੈਂ ਸੋਚਣ ਲਗ ਗਿਆ ਕਿ ਮੈਨੂੰ ਇਸ ਵਿਚੋਂ ਸਵਾਦ ਆਉਂਦਾ ਹੈ ਅਤੇ ਚਰਿਤ. ਪੜ੍ਹਦਿਆਂ ਹੋਇਆਂ ਸਗੋਂ ਮਨ ਨੂੰ ਭੈ ਆਉਂਦਾ ਹੈ ( ਕੀ ਹੁਣ ਕਿਹਾ ਜਾਵੇਗਾ ਕਿ ਚਰਿਤ. ਕਾਮ-ਉਤੇਜਿੱਤ ਕਰਨ ਦੇ ਨਾਲ ਹੀ ਪੜ੍ਹਣ ਵਾਲੇ ਨੂੰ ਡਰਪੋਕ, ਕਾਇਰ ਬਣਾਉਂਦੇ :D। ਜੋ ਪਿਆਰੇ ਚਰਿਤ੍ਰਾਂ ਵਿਚੋਂ ਸਵਾਦ ਲੈਂਦੇ ਹਨ ਉਹ ਇਸ ਬਾਣੀ ਬਾਰੇ ਕੀ ਸੋਚਦੇ ਹੋਣਗੇ?, ਜਿਉਣਵਾਲਾ ਕੀ ਸੋਚਦਾ ਹੈ ਉਹ ਤਾਂ ਉੱਪਰ ਸਾਂਝਾ ਕਰ ਹੀ ਆਏ ਹਾਂ।

        ਮੇਰੇ ਇਸ ਏਕਾਲਾਪ ਦਾ ਸਿਰਫ ਇਹੋ ਕਾਰਣ ਹੈ ਕਿ ਮੇਰੇ ਮਨ ਨੂੰ ਤਸੱਲੀ ਹੋਈ ਹੈ ਕਿ ਗੱਲ ਠਰੰਮੇ ਨਾਲ ਹੋਣੀ ਸ਼ੂਰੂ ਹੋ ਗਈ ਹੈ। ਇਸ ਨੂੰ ਅੱਗੇ ਵਧਾਓ ਤੇ ਵਿਚਾਰ ਜਾਰੀ ਰੱਖੋ।
        ਗੁਰੂ ਮਿਹਰ ਕਰੇ !
        4 hours ago · Like · 1
        Anahad Ghar ਵੀਰ ਗੁਰਜੰਟ ਸਿੰਘ ਦੀ ਦਿਤੀ ਜਾਣਕਾਰੀ ਨੂੰ ਅੱਗੇ ਵਧਾਦੇ ਹੋਏ.....ਛਪੈ ਮਾਤਰਿਕ ਛੰਦ ਹੈ, ਚਾਰ ਚਰਣ ੨੪ ਮਾਤਰਾ ਦੇ ਰੋਲਾ ਛੰਦ, ਵਿਸ਼ਰਾਮ ੧੧ ਤੇ ੧੩ ਬਾਦ ਅਤੇ ਅਖੀਰਲੇ ਦੋ ਚਰਣ ੨੮ ਮਾਤਰਾ ਉਲਾਲ ਛੰਦ, ਵਿਸ਼ਰਾਮ ੧੫ ਤੇ ੧੩ ਬਾਦ ਹੁੰਦਾ ਹੈ। ਕੁਲ ਮਾਤਰਾ ੧੫੨ ਹੁੰਦੀਆ ਹਨ।

        ਨੋਟ : ਰੋਲਾ ਛੰਦ ਦੀ ੧੧ ਵੀ ਮਾਤਰਾ ਹਮੇਸ਼ਾ ਲਘੁ ਹੁੰਦੀ ਹੈ।
        3 hours ago · Edited · Like
        Dalvir Gill Explain me the form of first Five ChhaNds.
        After that Jagmohan Singh VeerJi, Threadbare ......

        After the First Five ChhaNd.a-S we will first talk on the most important part and the Fundamental point that Is there an edited version from later days?:

        ਦਸਮ ਗ੍ਰੰਥ ਵਿਚਲੀਆਂ ਕੁਝ ਬਾਣੀਆਂ ਸੰਕੇਤਕ ਹਨ ਅਤੇ ਗਹਿਰੇ ਅਰਥਾਂ ਦਾ ਸੰਚਾਰ ਨਹੀਂ ਕਰਦੀਆਂ ਪਰ ਇਹ ਸਿੱਟਾ ਕਢਣਾ ਕਿ ਇਹ ਦਸਮ ਗੁਰੂ ਜੀ ਦੀਆਂ ਨਹੀਂ ਠੀਕ ਨਹੀਂ ਭਾਸਦਾ.

        Dasam Granth before being anything else . . . thought or literature, is poetry, in ChhaNd
        More than writing a ChhaNd is important the delivery ( Uchchaaran ).

        I have understood life through Theatre, Soccer & Marriage. ( Not Literature! Or Books, for that Matter!! )
        I will contribute to the discussion, VeerJi! as an actor, not merely as a SutraDhaar.a
        Gurjant Singh, Joga Singh bear with us.
        I invite all the Lovers Of Poetry, Lovers of Poetry printed in GuruMukhee script. We have edited version of Poetry In Gurumukhee,

        Celebration!

        some 1,500 pages
        long . . . 15-20 pieces
        Rejoice!!

        /o\ /o\ /o\ /o\ /O\
        20 minutes ago · Like
        Write a comment...

ਦਸਮ ਗ੍ਰੰਥ ਦੇ ਕ੍ਰਿਤਤਵ ਬਾਰੇ ਕੋਈ ਵੀ ਗੱਲ ਕਰਨੀ ਜੋ ਵਿਵਾਦਤ ਨਾ ਹੋ ਨਿਬੜੇ ਮੁਸ਼ਕਿਲ ਹੈ l

********************************************************
 
 
/o\
.
.....


ਦਸਮ ਗ੍ਰੰਥ ਦੇ ਕ੍ਰਿਤਤਵ ਬਾਰੇ ਕੋਈ ਵੀ ਗੱਲ ਕਰਨੀ ਜੋ ਵਿਵਾਦਤ ਨਾ ਹੋ ਨਿਬੜੇ ਮੁਸ਼ਕਿਲ ਹੈ l
 
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਗ੍ਰੰਥ ਦਾ ਸ਼ਬਦਾਰਥ ਤਿਆਰ ਕਰਨ ਲਈ 1966-67 ਵਿਚ ਭਾਈ ਰਣਧੀਰ ਸਿੰਘ (ਅਖੰਡ ਕੀਰਤਨੀ ਜੱਥੇ ਵਾਲੇ ਭਾਈ ਰਣਧੀਰ ਸਿੰਘ ਨਾਰੰਗਵਾਲ ਨਹੀਂ) ਦੀ ਸੇਵਾ ਲਈ ਸੀ ਜਿਨ੍ਹਾਂ ਨੇ ਚਰਿਤ੍ਰੋਪਾਖਯਾਨ ਤੇ ਹਕਾਯਾਤ ਵਾਲੇ ਹਿੱਸੇ ਦਾ ਸ਼ਬਦਾਰਥ ਤਿਆਰ ਨਹੀਂ ਕੀਤਾ ਅਤੇ ਨਾ ਹੀ ਦਸਮ ਗ੍ਰੰਥ ਦਾ ਇਹ ਹਿੱਸਾ, ਯੂਨੀਵਰਸਿਟੀ ਵਲੋਂ ਛਾਪਿਆ ਗਿਆ ਜਦੋਂ ਕਿ ਬਾਕੀ ਸ਼ਬਦਾਰਥ ਅਤੇ ਮੂਲ ਪਾਠ, ਤਿੰਨ ਪੋਥੀਆਂ ਵਿਚ ਛਪ ਚੁੱਕਾ ਹੈ l
 
ਗੁਰੂ ਗੋਬਿੰਦ ਸਿੰਘ ਫ਼ਾਊਂਡੇਸ਼ਨ ਵਲੋਂ ਵੀ 1967 ਵਿਚ ਇੱਕ ਗ੍ਰੰਥ "ਚੋਣਵੀਂ ਬਾਣੀ ਦਸਮ-ਗ੍ਰੰਥ" ਦੀ ਪ੍ਰਕਾਸ਼ਨਾ ਕਰਵਾਈ ਗਈ ਜਿਸਦੀ ਸੰਪਾਦਨਾ ਗਿਆਨੀ ਲਾਲ ਸਿੰਘ ਹੁਰਾਂ ਵਲੋਂ ਕੀਤੀ ਗਈ. (ਇਸ ਗ੍ਰੰਥ ਦੇ ਨਾਮ ਦੇ ਦੋ ਸ਼ਬਦਾਂ ਦਸਮ ਅਤੇ ਗ੍ਰੰਥ ਵਿਚਾਲੇ ਇਕ ਡੈੱਸ਼ ਦੀ ਮੌਜੂਦਗੀ ਹੈ, ਜੋ ਐਵੇਂ ਹੀ ਜਾਂ ਬਿਨਾਂ ਕਿਸੇ ਮਕਸਦ ਦੇ ਨਹੀਂ ਪਾਈ ਜਾਪਦੀ - ਪਰ ਸੰਪਾਦਕ ਵਲੋਂ ਇਸ ਡੈਸ਼ ਲਈ ਕੋਈ ਸਪਸ਼ਟੀਕਰਣ ਵੀ ਨਹੀਂ ਦਿੱਤਾ ਗਿਆ.) ਇਸ ਗ੍ਰੰਥ ਵਿਚ ਵੀ "ਤ੍ਰਿਆ ਚਰਿਤ੍ਰ" ਨੂੰ ਸ਼ਾਮਲ ਨਹੀਂ ਕੀਤਾ ਗਿਆ l
 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਜੇ ਤੀਕ ਇਸ ਗ੍ਰੰਥ ਨੂੰ ਛਾਪਿਆ ਨਹੀਂ ਗਿਆ. ਅਜੋਕੇ ਸਮੇਂ ਵਿਚ ਇਸ ਗ੍ਰੰਥ ਨੂੰ "ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ" ਦੇ ਨਾਮ ਹੇਠ, ਕੁਝ ਕੁ ਪਬਲਿਸ਼ਰਾਂ ਵਲੋਂ ਛਾਪਿਆ ਗਿਆ ਹੈ ਜੋ ਕਿ ਗਲਤ, ਭੁਲੇਖਾ ਪਾਊ ਅਤੇ ਅਵਗਿਆ ਪੂਰਨ ਹੈ l

ਇਸ ਗ੍ਰੰਥ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਅਤੇ ਦੂਜੇ ਦੇ ਵਿਚਾਰ ਕਟਦਿਆਂ ਅਕਸਰ ਹੀ ਲੋਕ ਭਾਵੁਕ ਹੋ ਜਾਂਦੇ ਹਨ ਅਤੇ ਗਾਲੀ ਗਲੋਚ ਦੀ ਹੱਦ ਤੀਕ ਨੀਵੇਂ ਉੱਤਰ ਜਾਂਦੇ ਹਨ ਜੋ ਕਿ ਨਿੰਦਣਯੋਗ ਹੈ. ਸਾਡੀ ਕੋਸ਼ਿਸ਼ ਵਿਵਾਦ ਨੂੰ ਹੱਲ ਕਰਨ ਦੀ ਹੋਣੀ ਚਾਹੀਦੀ ਹੈ ਜਿਸ ਵਿਚ ਪਹਿਲਾ ਕਦਮ ਵਿਰੋਧੀ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਅਤੇ ਅੱਗਲਾ ਕਦਮ ਆਪਣੀ ਗੱਲ ਸਮਝਾਉਣ ਦਾ ਹੋਣਾ ਚਾਹੀਦਾ ਹੈ l
 
ਦਸਮ ਗ੍ਰੰਥ ਬਾਰੇ ਗੱਲ ਕਰਦਿਆਂ ਹਰ ਕੋਈ, ਉਹ ਵੀ ਜਿਸਨੇ ਇਹ ਗ੍ਰੰਥ ਨਹੀਂ ਪੜ੍ਹਿਆ, ਮਹਾਂ ਵਿਦਵਾਨ ਬਣ ਜਾਂਦਾ ਹੈ ਅਤੇ ਇੰਝ ਗੱਲ ਕਰਦਾ ਹੈ ਜਿਵੇਂ ਇਸ ਗ੍ਰੰਥ ਬਾਰੇ, ਉਹ ਹੀ ਇੱਕੋ-ਇੱਕ ਅਥਾਰਿਟੀ ਹੈ l

. . .
 
ਪਿੱਛੇ ਜਿਹੇ ਇਕ ਲੇਖ ਪੜ੍ਹਨ ਨੂੰ ਮਿਲਿਆ ਸੀ ਜਿਸ ਵਿਚ ਪੰਜਾਬੀ ਯੂਨੀਵਰਸਿਟੀ ਦੇ ਇੱਕ ਵਿਦਵਾਨ, ਇਸ ਥੀਸਿਸ ਦੀ ਉਸਾਰੀ ਕਰਦੇ ਨੇ ਕਿ 
ਗੁਰੂ ਗੋਬਿੰਦ ਸਿੰਘ ਜੀ ਨੇ ਬਾਕੀ ਬਾਣੀਕਾਰਾਂ ਦੇ ਸਮਾਨੰਤਰ, ਆਪਣੀ ਅੱਲਗ ਵਿਚਾਰਧਾਰਾ ਪੇਸ਼ ਕੀਤੀ ਹੈ ਜੋ ਗੁਰੂ ਗਰੰਥ ਸਾਹਿਬ ਦੀ ਵਿਚਾਰ ਧਾਰਾ ਨਾਲ ਇਕਮਿਕ ਨਹੀਂ ਹੈ ਸਗੋਂ ਵਿਲੱਖਣ ਹੈ l ਮੇਰੇ ਖਿਆਲ ਵਿਚ ਉਨ੍ਹਾਂ ਦਾ ਇਹ ਥੀਸਿਸ ਗਲਤ ਅਤੇ ਤਰੁਟੀ-ਪੂਰਨ ਹੈ l ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗਰੰਥ ਸਹਿਬ ਦੇ ਬਾਣੀਕਾਰਾਂ ਵਿਚ ਵਿਚਾਰਧਾਰਕ ਏਕਤਾ ਅਤੇ ਸੁਮੇਲਤਾ ਵੀ ਹੈ ਅਤੇ ਨਿਰੰਤਰਤਾ ਵੀ ਹੈ l ਗੁਰੂ ਸ਼ਬਦ ਦੀ ਇੱਕੋ ਜੋਤ ਸਾਰੇ ਗੁਰੂ ਸਾਹਿਬਾਨ ਵਿਚ ਪ੍ਰਜਵਲਤ ਹੈ ਜਿਸ ਦਾ ਜਲੋਅ ਗੁਰੂ ਗਰੰਥ ਸਾਹਿਬ ਵਿਚ ਵੇਖਿਆ, ਪੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ l
 
ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਸਾਹਿਬ ਦੀ ਪਰੰਪਰਾ ਦੇ ਜਾਨਸ਼ੀਨ ਹੀ ਤਾਂ ਸਨ l ਉਹ ਅੱਦੁਤੀ ਯੋਧੇ ਹੋਣ ਦੇ ਨਾਲ ਨਾਲ ਇਕ ਨਿਮਰ ਵਿਅਕਤੀਤਵ ਦੇ ਮਾਲਕ ਵੀ ਸਨ, ਸਾਹਿਤ ਦੇ ਰਚੇਤਾ ਸਨ, ਸੰਗੀਤਕਾਰ ਸਨ, ਵਿਦਿਆ ਦਾਨੀ ਸਨ l ਉਨ੍ਹਾਂ ਦੀ ਸ਼ਖਸ਼ੀਅਤ ਨੂੰ ਬਿਆਨ ਜਾਂ ਲਿਖਤ ਵਿਚ ਨਹੀਂ ਦਰਸਾਇਆ ਜਾ ਸਕਦਾ, ਕਿਉਂਕਿ ਸ਼ਬਦਾਂ ਦੀ ਵੀ ਇਕ ਸੀਮਾ ਹੈ ਪਰ ਗੁਰੂ ਸਾਹਿਬ ਦੀ ਸਖਸ਼ੀਅਤ ਤਾਂ ਅਸੀਮ ਹੈ l ਜੇ ਕੋਈ ਵਿਦਵਾਨ ਇਹ ਸਿਧ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਕੀ ਗੁਰੂਆਂ ਦੇ ਸਮਾਨੰਤਰ, ਅੱਲਗ ਵਿਚਾਰਧਾਰਾ ਪੇਸ਼ ਕੀਤੀ ਹੈ, ਤਾਂ ਉਸਦੀ ਸੋਚ ਤੇ ਅਫ਼ਸੋਸ ਹੀ ਪ੍ਰਗਟ ਕੀਤਾ ਜਾ ਸਕਦਾ ਹੈ l

ਇਹ ਗੱਲ ਸਰਵ-ਪ੍ਰਵਾਨਿਤ ਹੈ ਕਿ ਮੂਲ ਮੰਤਰ ਹੀ ਗੁਰਮਤ ਦਾ ਤੱਤ-ਸਾਰ ਹੈ. ਗੁਰਬਾਣੀ ਦੇ ਸਹੀ ਅਰਥ, ਮੂਲ ਮੰਤਰ ਦੇ ਚੌਖਟੇ ਵਿਚ ਰਹਿ ਕੇ ਹੀ ਕੀਤੇ ਜਾ ਸਕਦੇ ਹਨ l  ਮੂਲ ਮੰਤਰ ਦੀਆਂ ਸੀਮਾਵਾਂ ਦੀ ਉਲੰਘਣਾ, ਘੁੰਮਣ ਘੇਰੀਆਂ ’ਚ ਹੀ ਪਾਉਂਦੀ ਹੈ. ਦਸਮ ਗ੍ਰੰਥ ਵਿਚਲੀਆਂ ਕੁਝ ਬਾਣੀਆਂ ਸੰਕੇਤਕ ਹਨ ਅਤੇ ਗਹਿਰੇ ਅਰਥਾਂ ਦਾ ਸੰਚਾਰ ਨਹੀਂ ਕਰਦੀਆਂ ਪਰ ਇਹ ਸਿੱਟਾ ਕਢਣਾ ਕਿ ਇਹ ਦਸਮ ਗੁਰੂ ਜੀ ਦੀਆਂ ਨਹੀਂ ਠੀਕ ਨਹੀਂ ਭਾਸਦਾ l
 ਇਨ੍ਹਾਂ ਪਿੱਛੇ ਮਨੋਰਥ ਬੀਰ ਰਸ ਦੀ ਭਾਵਨਾ ਦਾ ਸੰਚਾਰ ਕਰਨਾ ਵੀ ਹੋ ਸਕਦਾ ਹੈ l ਇਨ੍ਹਾਂ ਤੋਂ ਇਲਾਵਾ ਜ਼ਫ਼ਰਨਾਮਾ ਇੱਕ ਮੱਹਤਵ ਪੂਰਨ ਇਤਿਹਾਸਕ ਦਸਤਾਵੇਜ਼ ਹੈ l

ਕੁਝ ਕੁ ਬਾਣੀਆਂ ਮੂਲ ਮੰਤਰ ਦੀ ਕਸਵਟੀ ਤੇ ਪੂਰੀਆਂ ਨਹੀਂ ਉਤਰਦੀਆਂ ਜਿਨ੍ਹਾਂ ਦੀ ਪਛਾਣ ਕਰਨੀਂ ਬਣਦੀ ਹੈ l 
ਦਸਮ ਗ੍ਰੰਥ ਦੀਆਂ ਕੁਝ ਕ੍ਰਿਤਾਂ, ਗੁਰੂ ਸਾਹਿਬ ਦੀ ਗਹਿਰ-ਗੰਭੀਰ, ਗਗਨ-ਚੁੰਭੀ ਸ਼ਖਸ਼ੀਅਤ, ਜੀਵਨ ਸ਼ੈਲੀ ਅਤੇ ਦਰਸ਼ਨ ਨਾਲ ਮੇਲ ਨਹੀਂ ਖਾਂਦੀਆਂ ਅਤੇ ਦਸਮ ਪਾਤਸ਼ਾਹ ਦਾ ਨਾਮ ਅਜਿਹੀਆਂ ਬਾਣੀਆਂ ਨਾਲ ਜੋੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ l
 
 ਯੂਨੀਵਰਸਿਟੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਵਿਸ਼ੇ ਤੇ ਖੋਜ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ l

***********************************************************************************************
https://www.facebook.com/ujagmohansingh/posts/678878608808998

Tuesday, September 3, 2013

Discussion - 1

ਭਰ ਆਈਆਂ
ਗੰਡੇ ਦਾ ਚੀਰ ਹਰਣ ਕਰਦਿਆਂ-
ਉਹਦੀਆਂ ਅੱਖਾਂ
Unlike · · Unfollow Post · Share · September 2, 2012 at 8:59am

  • Mandeep Maan hahahahhaahaha bahut vadhia ji
  • Dalvir Gill that's what I'm talking about! ਚੀਰ ਹਰਣ is a better phrase than ਛਿਲਨਾਂ l now, we shouldn't get into the discussion if it is personification of onion, and rather enjoy this Punjabi idiom and keep it in mind that with "Chhiln'aN" it's just ordinary senryo ( Although OK by international/EH standards ) but it's this kinda stuff that makes a haiku 'juicy' and uniquely Punjabi. Translated in English, "peeling" will lose it's Punjabi flavour. Really enjoyable
  • Gurcharan Kaur Wah ji wah........
  • Nirmal Brar ਵਾਹ ਜੀ ਵਾਹ !!
  • Raghbir Devgan ਬਹੁਤ ਪਿਆਰਾ ਸੈਨਰਿਊ
  • Jagraj Singh Norway ਸੋਧ ਗੰਡਾ = ਗੰਢਾ
  • Kuljeet Mann ਸੰਧੂ ਜੀ ਇਹ ਤੇ ਗੰਢੇ ਦਾ ਮਾਨਵੀਕਰਣ ਹੋ ਗਿਆ ਹੈ। ਗੰਢੇ ਦਾ ਚੀਰ ਹਰਣ ਸ਼ਬਦ ਪੰਜਾਬੀ ਵਿਚ ਕਿਵੇ ਚਲੇਗਾ। ਇਹ ਸੁਆਲ ਦਲਵੀਰ ਗਿੱਲ ਨੁੰ ਵੀ ਹੈ। ਚੀਰ ਹਰਣ ਇੱਕ ਨਾਂਹ ਵਾਚਕ ਸ਼ਬਦ ਹੈ। ਦੋਵੇਂ ਕਿਰਿਆਵਾਂ ਵਿਚ ਵਡਾ ਅੰਤਰ ਹੈ ਜੋ ਜ਼ਿਦ ਕਰਕੇ ਵੀ ਘੱਟ ਨਹੀ ਸਕਦਾ। ਥੌੜੀ ਬਹੁਤ ਗੁੰਜਾਇਸ਼ ਹੁੰਦੀ ਤਾਂ ਚਲ ਸਕਦਾ ਸੀ। ਕੀ ਹੁਣ ਪਤਨੀ ਇਸਤਰ੍ਹਾਂ ਕਹਿ ਸਕਦੀ ਹੈ। ਗਿਲ ਸਾਹਬ ਤੁਸੀਂ ਉਤਨਾ ਚਿਰ ਗੰਢੇ ਦਾ ਚੀਰ ਹਰਣ ਕਰ ਲਵੋ, ਮੈਂ ਭਿੰਡੀਆ ਦੇ ਹਰੇ ਹਰੇ ਤਾਰੇ ਬਣਾ ਲੈਂਦੀ ਹਾਂ। ਤੇ ਜੇ ਕੋਈ ਘਰ ਮਹਿਮਾਨ ਆਇਆ ਹੋਵੇ, ਤੇ ਇਤਫਾਕਨ ਮਹਿਮਾਨਾਂ ਵਿਚੋਂ ਕਿਸੇ ਦਾ ਨਾਮ ਵੀ ਗੰਡਾ ਸਿੰਘ ਹੋਵੇ। /?????????????
  • Raghbir Devgan Very beautiful expression, tasteful decoration of this senryu by Gurmeet Sandhu, let us not criticize for the sake of criticism dear Kuljeet Mann.
  • Kuljeet Mann ਰਘਬੀਰ ਜੀ ਇਹ ਅਲੋਚਨਾ ਨਹੀ ਹੈ। ਮੈਂ ਸਾਰਿਆ ਨੂੰ ਮੁਖਾਤਬ ਹਾਂ ਨਾ ਕਿ ਗੁਰਮੀਤ ਸੰਧੂ ਨੂੰ । ਕੀ ਗੰਢਿਆ ਦੇ ਛਿਲਣ ਨੁੰ ਚੀਰਹਰਣ ਨਾਲ ਜੋੜਕੇ ਵੇਖ ਸਕਦੇ ਹਾਂ। ਉਂਝ ਵੀ ਇਹ ਮੈਰੀ ਦੂਸਰੀ ਤੇ ਆਖਰੀ ਟਿਪਣੀ ਹੈ। ਤੁਸੀਂ ਦੇਵਗਨ ਜੀ ਆਪਣਾ ਵਿਚਾਰ ਦੇਵੋ। ਜੇ ਤੁਹਾਨੂੰ ਮੇਰੀ ਟਿਪਣੀ ਤੇ ਇਤਰਾਜ਼ ਹੈ ਤਾ ਇਹ ਵੀ ਤੁਹਾਡੀ ਸਮਸਿਆ ਹੈ, ਮੇਰੀ ਨਹੀ। ਮੈਂ ਨਾਂਹ ਪੱਖੀ ਆੋਲਚਨਾ ਦਾ ਧਾਰਣੀ ਨਹੀ ਹਾਂ।
  • Raghbir Devgan Dear Kuljeet Mann this is my last and third one also, with due regard I consider your thought friendly and haiku rule bound, please don't consider my comment as vivisection either. Thanks...
  • Amarjit Sathi ਮੈਨੂੰ ਵੀ ਗੰਢੇ ਛਿੱਲਣ ਨੂੰ ਗੰਢੇ ਦਾ ਚੀਰ ਹਰਨ ਕਹਿਣਾ ਮੁਨਾਸਿਵ ਨਹੀਂ ਲਗਦਾ। ਗੰਢੇ ਛਿੱਲਣਾ ਮਾਨਵੀ ਜੀਵਨ ਦੀ ਪ੍ਰਕਿਰਿਆ ਦਾ ਪਦਾਰਥਕ ਸਰੋਤ ਹੈ ਪਰ ਚੀਰ ਹਰਨ ਇਕ ਮਨੁੱਖੀ ਬਹੁਤ ਨੀਚ ਹਰਕਤ ਨੂੰ ਪ੍ਰਗਟਾਉਂਦਾ ਹੈ।
  • Dhido Gill ਕੁਲਜੀਤ ਮਾਨ ਹੋਰਾਂ ਦੀ ਗੱਲ ਤੇ ਵਿਸਥਾਰਤ ਗੱਲ ਹੋਣੀ ਚਾਹੀਦੀ ਹੈ.....ਮੇਰੇ ਲਈ ਇਹ ਹਾਇਕੂ ਇੱਕ ਹੋਰ ਪੱਖ ਤੋਂ ਊਣਾ ਜਾਪਦਾ ਹੈ ਕਿ...ਅੱਖਾਂ ਭਰ ਆਉਣੀਆਂ...ਮੋਹ ਦਾ , ਬੇਬਸੀ ਦਾ , ਜਾਂ ਭਰੇ ਮਨ ਦਾ ਪ੍ਰਗਟਾਵਾ ਹੈ , ਜਿਸਦੀ ਤੁਕ ਗੰਢੇ ਦੇ ਕੱਟਣ ਵਾਲੇ ਅੱਖਾਂ ਦੇ ਪਾਣੀ ਨਾਲ ਨਹਿਂ ਜੁੜਦੀ......ਦੂਜਾ ਕੁਲਜੀਤ ਹੋਰਾਂ ਲੈ ਹੀ ਆਂਦਾ ਹੈ ਕਿ ਗੰਢੇ ਨਾਲ ਚੀਰ ਹਰਨ ਸ਼ਬਦ ਦੀ ਵਰਤੋਂ ਐਬਸਰਡ ਜਿਹੀ ਲਗਦੀ ਹੈ
  • Dalvir Gill ਮੈਨੂੰ ਨਹੀਂ ਪਤਾ ਕਿ ਜਾਪਾਨੀਆਂ ਦੀ ਓਬੀ ਕਾਬੁਕੀ ਕਰਦੀ ਹੈ ਜਾਂ ਨਹੀਂ ਪਰ ਪੰਜਾਬੀਆਂ ਦਾ ਕੁੜਤਾ ਬੋਲੀਆਂ ਜ਼ਰੂਰ ਪਾਓਂਦਾ ਹੈ l
    ਫਿਰ ਤਾਂ "ਸਿਆਣਿਆਂ" ਦਾ ਕਿਹਾ ਹੀ ਠੀਕ ਸੀ ਕਿ ਜਦੋਂ ਸਾਡੇ ਕੋਲ ਟੱਪੇ ਹਨ ਤਾਂ ਹਾਇਕੂ ਮਗਰ ਭੱਜਣ ਦੀ ਕਿ ਲੋੜ ਪਈ ਹੈ ? ਅਸੀਂ ਹਾਇਕੂ ਦੇ ਬਹੁਤ ਸਾਰੇ ਅਸੂਲ ਛੱਡੇ ਹਨ, ਬਦਲੇ ਹਨ l ਇਹ ਮਾਨਵੀਕਰਣ ਤੇ ਪਾਬੰਦੀ ਮੇਰੀ ਸਮਝ ਤੋਂ ਬਾਹਰ ਹੈ .
    ਭਰ ਆਈਆਂ
    ਗੰਢਾ ਛਿਲਦਿਆਂ
    ਉਹਦੀਆਂ ਅੱਖਾਂ

    ਕਰਨ ਨਾਲ ਓਹੋ ਜਿਹਾ ਹੀ ਹਾਇਕੂ ਬਣ ਜਾਵੇਗਾ ਕਿ

    ਸਫੇਦੇ ਦਾ ਰੁਖ
    ਚੜਨ ਉੱਤਰਨ
    ਕਾਟੋਆਂ

    ਥੋੜਾ ਜਿਹਾ ਵੀ ਸਿਰ ਸੇੰਟਰ 'ਚ ਰਖ ਕੇ ਇਹੋ ਜਿਹੇ ਤ੍ਰ੍ਵਨ੍ਜਾ " ਹਾਇਕੂ" ਇੱਕ ਘੰਟੇ 'ਚ ਲਿਖੇ ਜਾ ਸਕਦੇ ਹਨ ਪਰ ਸੰਧੂ ਸਾਹਿਬ ਨੇ ਜੋ ਚਮਨੀਕੀ ਚੀਰ ਹਰਣ ( ਕਪੜੇ ਲਾਹਉਣੇ, ਥੋੜੇ ਧੱਕੇ ਨਾਲ ਹੀ ਸਹੀ, ਕੋਈ ਨਾਹ ਵਾਚਿਕ ਕਰਮ ਨਹੀਂ, ਕੋਈ ਵੀ ਕਰਮ ਆਪਨੇ ਆਪ ਵਿਚ ਹਾਂ-ਵਾਚਿਕ ਜਾਂ ਨਾਂਹ ਵਾਚਿਕ ਨਹੀਂ, ਇਹ ਨਿਰਭਰ ਕਰਦਾ ਹੈ judgmenting authority ਤੇ, ਸਿਰਫ ਹਾਇਕੂ ਹੀ ਕੀ ਸਾਹਿਤ ਤੱਕ ਜੇ ਪਹੁੰਚ ਕਰਨੀ ਹੈ ਤਾਂ ਸਾਨੂੰ ਓਸ ਥਾਂ ਪਹੁੰਚਣਾਂ ਪਵੇਗਾ ਜਿਥੇ ਰਚਨਾਕਾਰ ਹੈ l ਕਿਰਸਾਨ ਧਰਤੀ ਦਾ ਸੀਨਾ ਚਾਕ ਕਰਦਾ ਹੈ ਹਲ ਨਾਲ, ਤਾਂ ਇਹ ਕਿਸੇ ਦਾ ਕ਼ਤਲ ਨਹੀਂ ਹੋ ਰਿਹਾ ) ਨਾਲ ਕੀਤੀ ਹੈ ਓਸਦੇ ਲਈ ਦਿਮਾਗ ਦੇ ਘੋੜੇ ਆਪਣੇ ਇਤਿਹਾਸਿਕ ਮਿਥਿਹਾਸਿਕ ਜਗਤ 'ਚ ਤਾਬੜਤੋੜ ਭਜਾਓਣੇ ਪੈਂਦੇ ਹਨ l ਹਾਇਕੂ ਕਵਿਤਾ ਨਾਹ ਵੀ ਹੋਵੇ ਇਸਦਾ ਲਿਖਣਾ ਇੱਕ ਸਿਰਜਨਾਤਮਿਕ ਕਾਰਜ ਤਾਂ ਹੈ ਹੀ l ਗੰਢੇ ਛਿੱਲਨਾਂ ਨੂੰ ਜੇ ਪਰਤ ਲਾਉਣੀ ਜਾਂ ਇਸਨੂੰ ਚੀਰ ਤੋਂ ਮੁਕਤ ਕਰਨਾ ਕਹਿ ਵੀ ਦਿੱਤਾ ਤਾਂ ਕੀਹ ਹਰਜ਼ਾ ਹੋ ਗਿਆ ?

    ਮਾਸਟਰ ਕਲਾਸ ਗਰੁਪ 'ਚ ਇਹੋ ਚਰਚਾ ਅਖੀਰ ਇਥੇ ਪੁਜੀ ਸੀ ਕਿ ਫਿਰ ਤਾਂ ਸਾਰੇ ਜਾਪਾਨੀ ਭਾਸ਼ਾ ਸਿਖ ਸਿਰਫ ਜਾਪਾਨੀ 'ਚ ਹੀ ਹਾਇਕੂ ਲਿਖੋ l ਪੰਜਾਬੀ ਮੁਹਾਵਰੇ ਨੂੰ ਅਪਨਾਓੰਣ ਲਈ ਜੇ ਪੰਦਰਾਂ ਦੀ ਥਾਂ ਸੋਲਾਂ ਅਸੂਲ ਛੱਡਣੇ ਪੈਂਦੇ ਹਨ ਤਾਂ ਵੀ ਕੀਹ l ਇੱਕ ਵਾਰ ਪਹਿਲਾਂ ਵੀ ਮੈਂ ਅੰਗ੍ਰੇਜ਼ੀ ਜਗਤ ਦੇ ਲੋਕਾਂ ਦੇ ਵਖਰੇ ਵਖਰੇ ਵਿਚਾਰ, ਹਾਇਕੂ ਕੀ ਹੈ 'ਤੇ ਸਾਂਝੇ ਕੀਤੇ ਸਨ ਜਿਨ੍ਹਾਂ 'ਚ ਇੱਕ ਮਹਾਸ਼ਯ ਇਸੇ ਗੱਲ ਤੇ ਅੜੇ ਹਨ ਕਿ ਸਤਾਰਾਂ ਸਿਲੇਬਲ ਹੋਣੇ ਹੀ ਚਾਹੀਦੇ ਹਨ ਬਾਕੀ ਕੀਗੋ ਕਾਗੋ ਦੀ ਕੋਈ ਲੋੜ ਨਹੀਂ l ਇਹ ਤਾਂ ਸਾਡੀ ਆਪਣੀ ਸਮਝ ਹੈ ਕਿ ਸਾਡੇ ਕਿ ਫਿੱਟ ਬੈਠਦਾ ਹੈ ਜੇ ਆਪਾਂ ਗੈਬੀ ਗੇਰੇਬ ਦੇ joys of japan ਤੇ ਜਾਂਦੇ ਹਾਂ ਤਾਂ ਕੀਗੋ ਮੁਖ ਹੈ , ਜੇ ਆਪਾਂ umit ਦੇ poor haiku ਤੇ ਜਾਂਦੇ ਹਾਂ ਤਾਂ ਸਭ ਚਲਦਾ ਹੈ ਜੇ ਆਪਾਂ PH ਤੇ ਆਓਂਦੇ ਹਾਂ ਤਾਂ ਕੁਝ ਪਤਾ ਨਹੀਂ ਲਗਦਾ , ਜੇ ਆਪਾਂ ਬਾਸ਼ੋ ਇੱਸਾ ਕੋਲ ਜਾਂਦੇ ਹਾਂ ਤਾਂ ਓਹ ਹੋਰ ਵੀ ਭੰਬਲਭੂਸੇ ਪਾ ਦਿੰਦੇ ਹਨ l

    ਮੈਨੂੰ ਲੱਗਦਾ ਹੈ ਕਿ ਹਾਇਕੂ ਦੀ ਸ਼ਬਦ ਦਰ ਸ਼ਬਦ ਚੀਰ-ਫਾੜ ਕਰਨ ਨਾਲੋਂ ਜੋ ਸਮੂਲਚਾ ਬਿੰਬ ਪਾਠਕ ਦੇ ਮਨ ਮਸਤਕ ਤੇ ਉਭਰਦਾ ਹੈ ਓਸ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਹਥਲੇ ਹਾਇਕੂ ਵਿਚੋਂ ਇਹ ਬਿੰਬ ਹੀ ਨਿਕਲਦਾ ਹੈ ਕਿ ਪਿਆਜ਼ ਛਿੱਲਦੀ ਦੇ ਅਖਾਂ 'ਚ ਪਾਣੀ ਆ ਗਿਆ ਤੇ ਸਿਧ ਪਧਰੀ ਜਿਹੀ ਗੱਲ ਨੂੰ ਹਾਇਕੂ-ਆਨਾ ਅੰਦਾਜ਼ 'ਚ ਕਿਹਾ ਹੈ l ਹਾਂ, ਇਸਦੇ ਅੰਗ੍ਰੇਜ਼ੀ ਅਨੁਵਾਦ ਸਮੇਂ ਚੀਰ ਹਰਣ ਉੱਪਰ ਤਾਰਾ ਪਾ ਕਿ ਮਹਾਭਾਰਤ ਦੀ ਕਥਾ ਸੁਣਾਓਣਾ ਵੀ ਬੇਕਾਰ ਹੈ, ਤੇ ਇਹੋ ਤੇ ਮੈਂ ਕਹਿੰਦਾ ਹਾਂ ਕਿ ਜਿਵੇਂ ਜਾਪਾਨੀ ਦੇ ਕਿਸੇ ਹਾਇਕੂ ਦਾ ਅੰਗ੍ਰੇਜ਼ੀ ਅਨੁਵਾਦ ਅਧੂਰਾ ਭਾਸਦਾ ਹੈ ਓਵੇਂ ਹੀ ਪੰਜਾਬੀ ਦੇ ਹਾਇਕੂ ਨੂੰ ਅਨੁਵਾਦ ਕਰਨ ਵੇਲੇ ਵੀ ਹੋਵੇ, ਓਸਦੇ ਪੰਜਾਬੀ ਮੁਹਾਵਰੇ ਕਾਰਨ l ਅਸੀਂ ਪੱਕਾ ਮਨ ਬਣਾ ਚੁੱਕੇ ਹਾਂ ਕਿ ਹਾਇਕੂ 'ਚ ਕਵਿਤਾ ਨਾਹ ਹੋਵੇ, ਕਲਾਸੀਕਲ ਹਾਇਕੂ ਨੂੰ ਪੜਦਿਆਂ ਬਾਸ਼ੋ ਵਰਗਿਆਂ ਦੀ ਕਵਿਤਾ ਦਾ ਆਨੰਦ ਹੀ ਨਹੀਂ ਆਓਂਦਾ ਸਗੋਂ ਉਸਦੀ ਕਾਵਿਕਤਾ ਦਾ ਲੋਹਾ ਮੰਨਣਾ ਪੈਂਦਾ ਹੈ l ਇਹ ਤਾਂ ਮੈਨੂੰ ਬਹੁਤ ਬਾਅਦ 'ਚ ਪਤਾ ਲੱਗਾ ਕਿ ਹਾਇਕੂ ਲਿਖਿਆ ਵੀ ਜਾਂਦਾ ਹੈ, ਮੈਂ ਤਾਂ ਓਸ਼ੋ ਦੀਆਂ ਤੇ ਜੇਨ ਬਾਰੇ ਕਿਤਾਬਾਂ ਪੜਦਿਆਂ ਆਮ ਹਾਇਕੂ ਦੇ ਪ੍ਰਸੰਗ ਪੜਦਾ ਸਾਂ ਤੇ ਇਹੋ ਲਗਦਾ ਸੀ ਕਿ ਛੋਟੀ ਜਿਹੀ ਕਵਿਤਾ 'ਚ ਕਿੰਨਾ ਡੂੰਘਾ "ਵਿਚਾਰ" ਪੇਸ਼ ਕੀਤਾ ਗਿਆ ਹੈ l

    ਨੇਤੀ ਨੇਤੀ ਕਹਿਣ ਨਾਲੋਂ ਜੋ ਵੀ ਅਪਣਾ ਹੁੰਦਾ ਹੈ ਅਓਨ ਦਿਓ, ਤੇ ਮੈਂ ਫਿਰ ਬੇਨਤੀ ਕਰਦਾ ਹਾਂ ਕਿ ਆਪਣੀ ਵਚਨਵਧਤਾ ਹਾਇਕੂ ਨਾਲੋਂ ਜ਼ਿਆਦਾ, ਪੰਜਾਬੀ ਨਾਲ ਰਖੋ, ਪੰਜਾਬੀ ਹਾਇਕੂ ਨਾਲ ਰਖੋ l ਨਹੀਂ ਤਾਂ ਇਸੇ ਗਰੁਪ ਦੀ ਕੰਧ ਤੇ
    ਨਜ਼ਰ ਮਾਰੋ ਸਾਰੇ ਹੀ ਇੱਕੋ ਜਿਹਾ ਲਿਖ ਰਹੇ ਹਨ l ਵਿਭੰਨਤਾ ਆਵੇ ਵੀ ਕਿਥੋਂ ? ਆਪਣੀ ਵਚਨਵਧਤਾ ਤਾਂ ਓਹੀ ਗਿਆਰਾਂ-ਬਾਰਾਂ ਅਸੂਲਾਂ ਨਾਲ ਹੈ l ਇਹੋ ਗੱਲ ਹੋਰ ਕਿਸੇ ਗਰੁਪ ਬਾਰੇ ਨਹੀਂ ਕਹੀ ਜਾ ਸਕਦੀ l

    ਇਹ ਰਮਾਇਅਨ ਮੈਂ ਤੁਹਾਡੇ ਕੋਮੇੰਟ ਤੋਂ ਤਪ ਕੇ ਨਹੀਂ ਸੁਣਾ ਰਿਹਾ ਸਗੋਂ ਆਪਣਾ ਦਿਲ ਫਰੋਲਣ ਲਈ ਫਰੋਲੀ ਹੈ
    ਬਿਨ ਬੱਦਲਾਂ ਆਸਮਾਨ
    ਗੰਢਿਆਂ ਦੇ ਚੀਰ ਹਰਣ ਵੇਲੇ
    ਲਗੀਆਂ ਝੜੀਆਂ
  • Sarbjot Singh Behl ਚਾਰ ਗੱਲਾਂ ਹੋਈਆਂ...
    ਪਹਿਲੀ ਵਾਰੀ ਦਲਵੀਰ ਹੁਰਾਂ ਦੀ ਸਾਰੀ ਗੱਲ ਸਪਸ਼ਟਤਾ ਨਾਲ ਸਾਹਮਣੇ ਆਈ ਤੇ ਪੂਰੀ ਸਮਝ 'ਚ ਪਈ...ਤੇ ਮੈਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹਾਂ ..ਕਿ ਸਾਨੂੰ ਸ਼ਬਦਾਂ ਦੇ ਨਵੇਂ ਸੰਧਰਭ ਲਭਣੇ ਚਾਹੀਦੇ ਹਨ ..ਹਰ ਕਾਵਿਕ ਵਿਧਾ ਨੂੰ ਇਹ ਜਤਨ/ਉਪਰਾਲਾ ਅਮੀਰ ਕਰਦਾ ਹੈ ...
    'ਚੀਰਹਰਣ' ਸ਼ਬਦ ਦੀ ਵਰਤੋਂ ਨਾਲ ਹੀ ਸਾਡੇ ਆਪਣੇ ਭਾਰਤੀ/ਪੰਜਾਬੀ ਸਭਿਆਚਾਰ 'ਚੋਂ ਉਪਜੀਆਂ semantical associations ਨਾਲ ਇਸ ਹਾਇਕੂ ਦਾ ਘੇਰਾ ਵਿਸ਼ਾਲ ਹੋ ਜਾਂਦਾ ਹੈ ..ਅਤੇ ਇਹ ਹਾਇਕੂ ਇੱਕ ਆਮ ਜਿਹੇ ਵਰਤਾਰੇ ਤੋਂ ਉੱਪਰ ਉਠ ਕੇ ਖਾਸ ਅਤੇ ਭਾਵਪੂਰਣ ਹੋ ਨਿਬੜਦਾ ਹੈ...
    ਦੂਜੀ ਗੱਲ.."ਅੱਖਾਂ ਦਾ ਭਰ ਆਉਣਾ '' ਦੀ ambiguity ਚੀਰਹਰਣ ਦੇ ਸੰਧਰਭ ਨੂੰ ਹੋਰ ਪਰਪੱਕ ਕਰਦੀ ਹੈ ..
    ਤੀਜੀ ਗੱਲ ..ਜੇ ਕੋਈ ਕਿੰਤੁ ਹੈ ਤਾਂ ਉਹ ਇਹ ਹੈ ਕਿ ਕਟ ਮਾਰਕ ਬੇਲੋੜਾ ਲਗਦਾ ਹੈ...ਉਸਦੇ ਹੋਣ ਦੇ ਬਾਵਜੂਦ ਇਹ ਹਾਇਕੂ ਪੂਰਾ ਵਾਕ ਹੀ ਲਗਦਾ ਹੈ..
    ਚੌਥੀ ਗੱਲ,,, ਸੰਧੂ ਸਾਬ੍ਹ ..ਅੱਜ ਤੋਂ ਬਾਅਦ ਤੁਸੀ ਕਿਸੇ ਹੋਰ ਦੇ ਹਾਇਕੂ ਤੇ ਮਾਨਵੀਕਰਣ ਦਾ ਓਬ੍ਜੇਕ੍ਸ਼ਨ ਨਹੀਂ ਲਾ ਸਕਦੇ... :-)) ਬਸ਼ਰਤੇ ਕਿ ਉਹ ਹਾਇਕੂ ਦਾ ਪੂਰਕ ਹੋਵੇ ਨਾਂ ਕਿ ਬੇਲੋੜਾ...
  • Sanjay Sanan Sarbjot Singh Behl ji has raised a very valid point through his four-point agenda and has prepared a huge platform for discussions.....
    ....as for as this particular post of Gurmeet Sandhu Sahib's is concerned, wa can put easily it into the category of senryu....:)))
    .....let's come others also with their views......
  • Gurmeet Sandhu ਜਗਰਾਜ ਜੀ ਗੰਡਾ=ਗੰਢਾ ਸੋਧ ਕਰਨ ਲਈ ਧੰਨਵਾਦ। ਸੰਜੇ ਜੀ ਇਹ ਸੈਨਰਿਊ ਹੀ ਹੈ, ਇਹਦੇ ਵਿਚ ਵਰਤੇ ਗਏ ਸ਼ਬਦ ਵਿਅੰਗ ਨੂੰ ਰੂਪਮਾਨ ਕਰਦੇ ਹਨ....ਉਂਜ ਗੰਢੇ ਦੇ ਛਿਲਣ ਨਾਲ ਅੱਖਾ ਵਿਚੋਂ ਪਾਣੀ ਨਿਕਲ ਆਉਣ ਵਰਗੀ ਸਿਧੀ ਗਲ ਨੂੰ ਲਿਖਣਾ ਵੀ ਸੈਨਰਿਊ ਦੇ ਘੇਰੇ ਵਿਚ ਲਿਆਉਣ ਦੀ ਲੋੜ ਨਹੀਂ ਸੀ ....ਛਿਲਣ ਦੀ ਥਾਂ ਚੀਰਹਰਣ ਅਤੇ ਅੱਖਾ 'ਚ ਪਾਣੀ ਆਉਣਾ ਦੀ ਥਾਂ ਭਰੀਆਂ ਅੱਖਾ ਦੇ ਬਿੰਬਾਂ ਦੀ ਵਰਤੋਂ ਹੀ ਉਹ ਸਪਾਰਕ ਹੈ...ਜਿਹੜਾ ਇਸਦੇ ਅਰਥਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਰਿਹਾ ਹੈ.....

    ਮੇਰੀ ਗੱਲ ਨੂੰ ਹੋਰ ਵੀ ਵਧੀਆਂ ਢੰਗ ਨਾਲ ਸਰਬਜੋਤ ਬਹਿਲ ਸਾਹਿਬ ਨੇ ਆਖ ਦਿੱਤਾ ਹੈ।
    " ਇਹ ਹਾਇਕੂ ਇੱਕ ਆਮ ਜਿਹੇ ਵਰਤਾਰੇ ਤੋਂ ਉੱਪਰ ਉਠ ਕੇ ਖਾਸ ਅਤੇ ਭਾਵਪੂਰਣ ਹੋ ਨਿਬੜਦਾ ਹੈ...
    ਦੂਜੀ ਗੱਲ.."ਅੱਖਾਂ ਦਾ ਭਰ ਆਉਣਾ '' ਦੀ ambiguity ਚੀਰਹਰਣ ਦੇ ਸੰਧਰਭ ਨੂੰ ਹੋਰ ਪਰਪੱਕ ਕਰਦੀ ਹੈ"

    ..ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਦਲਬੀਰ ਗਿਲ ਵਰਗੇ ਸੂਝਵਾਨ ਮਿੱਤਰ ਨੇ ਪੰਜਾਬੀ ਵਿਚ ਲਿਖੇ ਹਾਇਕੂ/ਸੈਨਰਿਊ ਦੀ ਹੋਣੀ ਦਾ ਜਾਇਜਾ ਲੈਣਾ ਸ਼ੁਰੂ ਕੀਤਾ ਹੈ...

    ਸਰਬਜੋਤ ਜੀ ਮੈਂ ਹਮੇਸ਼ਾ ਹੀ ਆਪਣੇ ਆਪ ਨੂੰ ਸਿਖਾਂਦਰੂ ਸਮਝਦਾ ਹਾਂ....ਤੁਹਾਡੇ ਵਲੋਂ ਉਠਾਏ ਨੁਕਤੇ ਵਿਚਾਰਨਯੋਗ ਹਨ....
  • Ranjit Singh Sra ਮੈਂ ਵੀ ਬਹਿਲ ਸਾਬ੍ਹ ਵਾਲੀ ਗੱਲ ਹੀ ਕਹਿਣੀ ਸੀ ਕਿ ਕੱਟ ਬੇਲੋੜਾ ਹੈ ਅਤੇ ਓਹ ਕੰਮ ਨਹੀਂ ਕਰ ਰਿਹਾ ,, ਅਤੇ ਸੇਨਰਿਓ 'ਚ ਕੱਟ ਜਰੂਰੀ ਵੀ ਨਹੀਂ !
  • Gurmeet Sandhu ਰਣਜੀਤ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ।
  • Jagjit Sandhu ਮੈਨੂੰ ਚੀਰ ਹਰਣ ਦਾ ਪ੍ਰਯੋਗ ਕਿਤੇ ਵੀ ਕਰਨਾ ਬੁਰਾ ਲਗਦਾ ਹੈ। ਇਹ ਅਸਾਡੇ ਇਤਿਹਾਸ/ਮਿਥਿਹਾਸ ਦੀ ਚੇਤਨਤਾ ਦਾ ਨੰਗ ਹੈ।।।

    ਗੁਰਮੀਤ ਭਾਜੀ ਨੇ ਤਾਂ ਹਲਕੇ ਫੁਲਕੇ ਤਰੀਕੇ ਲਿਖ ਦਿੱਤਾ ਹੋਏ ਗਾ ਡੂੰਘੀ ਤਰਾਂ ਸੋਚਿਆਂ ਇਹ ਸਮੁੱਚੀ ਭਾਰਤੀਅਤਾ ਨੂੰ ਨੰਗਿਆਂ ਕਰਦਾ ਹੈ।।।।ਕੇਵਲ ਗੰਢੇ ਨੂੰ ਹੀ ਨਹੀਂ। ਚੀਰ ਜਬਰਨ ਹੁੰਦਾ ਹੈ
  • Sarbjit Singh ਸ਼ਬਦ ਦੀ ਵਰਤੋਂ ਕਿਸ ਜਗਹ ਹੈ , ਅਰਥ ਵੀ ਬਦਲ ਸਕਦੀ ਹੈ , ਗੰਢੇ ਦੀ ਛਿੱਲ ਲਾਉਣੀ ਵੀ ਤਾਂ ਗੰਢੇ ਨਾਲ ਜਬਰਦਸਤੀ ਹੀ ਹੈ , ਪਰ ਵਿਚਾਰਾ ਦੱਸ ਨਹੀਂ ਸਕਦਾ |
  • Sarbjit Singh ਪਰ ਦਲਬੀਰ ਗਿੱਲ ਵੀਰ ਤਾਰੀਫ਼ ਤੇਰੇ ਸਬਰ ਦੀ ...:))
  • Gurmeet Sandhu ਸਰਬਜੀਤ ਖਹਿਰਾ ਸਾਹਿਬ ਨੇ ਜਿਹੜੀ ਵਜ਼ਾਹਤ ਕੀਤੀ ਹੈ, ਇਹੀ ਇਸ ਸੈਨਰਿਊ ਦਾ ਸਾਰ ਹੈ....ਚੀਰ ਹਰਣ ਦਾ ਸ਼ਾਬਦਕ ਅਰਥ ਵਸਤਰ ਉਤਾਰਨਾ ਹੈ, ਜਿ੍ਹੜਾ ਗੰਢੇ ਦੇ ਪੱਤ ਲਾਹੁਣ ਦੀ ਕਿਰਿਆ ਨੂੰ ਰੂਪਮਾਨ ਕਰਨ ਵਲ ਸੰਕੇਤ ਹੈ, ਦਰੋਪਦੀ ਦੇ ਚੀਰਹਰਣ ਜਾਂ ਇਹੋ ਜਿਹੀ ਹੋਰ ਅਵਸਥਾ ਦਾ ਇਸ ਸੈਨਰਿਊ ਨਾਲ ਕੋਈ ਲਾਗਾ ਦੇਗਾ ਨਹੀਂ....ਮੈਂ ਗੰਢੇ ਦੀ ਚੀਰਫਾੜ ਵੀ ਲਿਖ ਸਕਦਾ ਸੀ.....ਇਹਦੇ 'ਤੇ ਵੀ ਇਤਰਾਜ ਹੋ ਸਕਦਾ ਸੀ ਕਿ ਇਹ ਜਾਲਮਾਨਾ ਵਰਤਾਰਾ ਹੈ..... ਇਹਦੇ ਪਿਛੇ ਛੁਪੀ ਹੋਏ ਸਾਧਾਰਣ ਜਿਹੇ ਕਟਾਖਸ਼ ਨੂੰ ਵਿਆਖਿਆਕਾਰ ਕਹਾਉਂਦੇ ਆਪੂੰ ਬਣੇ ਅਲੋਚਕਾਂ ਦਾ ਮੈਂ ਧੰਨਵਾਦ ਹੀ ਕਰ ਸਕਦਾ ਹਾਂ ਕਿ ਇਸ ਨਗੂਣੀ ਜਿਹੀ ਕ੍ਰਿਤ ਨੂੰ ਏਨੀ ਸ਼ਿਦੱਤ ਨਾਲ ਗੌਲਿਆ ਗਿਆ....
  • Amarjit Sathi ਸਾਰੇ ਸੁਹਿਰਦ ਦੋਸਤਾਂ ਨੇ ਆਪੋ ਅਪਣੇ ਵਿਚਾਰ ਪਰਗਟ ਕਰ ਦਿੱਤੇ ਹਨ। ਇਹ ਲੇਖਕ ਦੀ ਮਰਜ਼ੀ ਹੈ ਕਿ ਉਨ੍ਹਾਂ ਨੂੰ ਸਵੀਕਾਰ ਕਰੇ ਜਾਂ ਨਾਂ ਕਰੇ। ਕਲਾ ਦੇ ਖੇਤਰ ਵਿਚ ਕੁਝ ਵੀ ਸੰਪੂਰਨ ਨਹੀਂ ਹੁੰਦਾ। ਇਹੋ ਕਲਾ ਦੀ ਖੂਬੀ ਹੈ ਕਿ ਉਸ ਵਿਚ ਪਾਠਕ/ਦਰਸ਼ਕ/ਸਰੋਤੇ ਨੂੰ ਅਪਣੇ ਗਿਆਨ/ਅਨੁਭਵ/ਸੂਝ ਅਨੁਸਾਰ ਗ੍ਰਹਿਣ ਅਤੇ ਸਮਝਣ ਲਈ ਕੁਝ ਝਰੋਖਾ ਖੁੱਲ੍ਹਾ ਹੁੰਦਾ ਰਹਿੰਦਾ ਹੈ।
  • Jagjit Sandhu ਅਸੀ ਹੁਣ ਗੰਢਿਆਂ ਦਾ ਚੀਰ ਹਰਣ ਕਰਦੇ ਹਾਂ ਕਿਤਾਬਾਂ ਦੀ ਘੁੰਢ-ਚੁਕਾਈ ਅਤੇ ਫਿਰ ਨੱਥ-ਲੁਹਾਈ ਪੱਤ-ਲੁਹਾਈ ਤੇ ਵੀ ਉੱਤਰ ਆਵਾਂਗੇ ਜਨਾਬ। ਦਲਵੀਰ ਦਾ ਥੀਸਿਸ ਹੋਰ ਹੈ ਉਹ ਇਹ ਮੰਨ ਕੇ ਚੱਲਦਾ ਹੈ ਕਿ ਇਹ ਫਰੇਜ਼ ਆਪਣਾ ਮਿਥਿਹਾਸਕ ਪ੍ਰਸੰਗ ਗੁਆ ਚੁੱਕਾ ਨਹੀਂ ਤਾਂ ਉਹ ਵੀ ਇਹ ਚੀਰ ਹਰਣ ਦੇ ਹੱਕ ਚ ਨਾ ਭੁਗਤਦਾ ਹਾ ਹਾਹਾ
  • Amarjit Sathi ਮੇਰੀ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਕੋਈ ਨਿੱਜੀ ਟਿੱਪਣੀ ਨਾ ਕੀਤੀ ਜਾਵੇ।
  • Jagjit Sandhu ਠੀਕ ਹੈ ਸਾਥੀ ਸਾਹਿਬ ਦਰਅਸਲ ਤੁਹਾਡਾ ਕਨਕਲਿਊਜ਼ਨ ਮੇਰੇ ਕੌਮੈਂਟ ਦੇ ਨਾਲ ਹੀ ਛਪ ਗਿਆ । ਪਰ ਫਿਰ ਵੀ ਏ ਨਿੱਜੀ ਟਿੱਪਣੀ ਨਹੀਂ ਸਰ।
  • Gurmeet Sandhu ਇਕ ਗਲ ਹੋਰ ਵੀ ਗੰਢੇ ਦੇ ਪਰਸੰਗ ਵਿਚ ਦਸਣੀ ਚਾਹਾਂਗਾ, ਕਿ ਸ਼ਬਦ ਚੀਰਹਰਣ ਅਤੇ ਅੱਖਾਂ ਦਾ ਭਰਨਾ ਗੰਢੇ ਕਰਕੇ ਹੀ ਪਰਸੰਗਕ ਹੈ, ਕਿਉਂਕਿ ਗੰਢੇ ਦੇ ਪੱਤ ਵਸਤਰ ਦਾ ਪ੍ਰਤੀਕ ਹਨ ਅਤੇ ਗੰਢੇ ਵਿਚੋਂ ਨਿਕਲਦੀ ਰਸਾਇਣਕ ਗੰਧ ਅੱਖਾਂ ਭਰਨ ਦਾ ਕਾਰਣ ਹੈ....ਇਹ ਸ਼ਬਦ ਕੱਦੂ, ਗਾਜਰ ਜਾਂ ਖੀਰਾ ਆਦਿ ਵਾਸਤੇ ਨਹੀਂ ਸੀ ਵਰਤ ਜਾਣੇ.......
  • Amarjit Sathi ਸੰਧੂ ਸਾਹਿਬ ਮੈਂ ਸਾਰੇ ਦੋਸਤਾਂ ਹੀ ਨੂੰ ਇਕ ਸਾਂਝੀ ਬੇਨਤੀ ਕੀਤੀ ਹੈ। ਇਹ ਤੁਹਾਡੀ ਟਿੱਪਣੀ ਬਾਰੇ ਜਾਂ ਕਿਸੇ ਹੋਰ ਟਿੱਪਣੀ ਬਾਰੇ ਨਹੀਂ ਹੈ। ਵਿਚਾਰ ਨੂੰ ਵਿਚਾਰ ਨਾਲ਼ ਹੀ ਜਵਾਬ ਦੇਣਾ ਚਾਹੀਦਾ ਹੈ ਪਰ ਜਦੋਂ ਟਿੱਪਣੀ ਵਿਚਾਰ ਵਟਾਂਦਰੇ ਦੀ ਹੱਦ ਪਾਰ ਕਰ ਕੇ ਟਿੱਪਣੀਕਾਰ ਦੇ ਕਿਰਦਾਰ ਜਾਂ ਵਿਅਕਤੀਗਤ ਬਾਰੇ ਹੋ ਜਾਵੇ ਤਾਂ ਨਿੱਜੀ ਹੋ ਜਾਂਦੀ ਹੈ। ਸਾਰੇ ਦੋਸਤ ਇਸ ਅੰਤਰ ਨੂੰ ਭਲੀ ਭਾਂਤ ਸਮਝਦੇ ਹਨ।
  • Jagjit Sandhu ਹੁਣ ਠੀਕ ਹੈ। ਮੈਂ ਸਾਥੀ ਸਾਹਿਬ ਦੇ ਕੌਮੈਂਟ ਤੋਂ ਬਾਅਦ ਇਹੋ ਕਹਿਣ ਲੱਗਾ ਸੀ।
    ਗੰਢਾ ਛਿਲਦਿਆਂ
    ਚੇਤੇ ਆਇਆ ਚੀਰ ਹਰਣ
    ਅੱਖਾਂ ਭਰੀਆਂ
  • Gurmeet Sandhu ਸਾਥੀ ਸਾਹਿਬ ਮੈਂ ਤਾਂ ਇਸ ਚਰਚਾ ਵਿਚ ਬਹੁਤ ਬਾਦ ਵਿਚ ਓਦੋਂ ਸ਼ਾਮਲ ਹੋਇਆ ਹਾਂ, ਜਦੋ ਇਸ ਬਾਰੇ ਬਹੁਤ ਕੁਝ ਕਿਹਾ ਜਾ ਚੁਕਿਆ ਹੈ, ਬਹੁਤ ਦੇਰ ਪਹਿਲਾਂ ਤੁਸੀਂ ਮੇਰੇ ਕੋਲੋਂ ਇਕ ਵਾਦਾ ਲਿਆ ਸੀ, ਮੈਂ ਹੁਣ ਵੀ ਉਹਦਾ ਪਾਬੰਦ ਹਾਂ....ਪਰ ਕੀ ਮੈਨੂਮ ਆਪਣੀ ਲਿਖਤ ਦੀ ਸਫਾਈ ਵਿਚ ਕਹਿਣ ਦਾ ਏਨਾ ਵੀ ਹਕ ਨਹੀਂ ...ਗਲ ਤਾਂ ਏਥੇ ਖਤਮ ਹੋ ਜਾਣੀ ਚਾਹੀਦੀ ਸੀ....ਹੋਣਾ ਤਾਂ ਇਹ ਚਾਹੀਦਾ ਸੀ, ਇਕ ਹੋਰ ਸੂਤਰ ਦੁਆਰਾ ਇਹਦੇ 'ਤੇ ਵਡੀ ਚਰਚਾ ਕਰਨ ਦੀ ਜਿਹੜੀ ਮੁਹਿੰਮ ਵਿਢ ਦਿੱਤੀ ਗਈ ਹੈ, ਉਹਨੂੰ ਰੋਕ ਦੇਣਾ ਚਾਹੀਦਾ ਸੀ....
  • Rosie Mann What a ( inadverdantly perhaps ) bold post , Sandhu Saab !!
    Dalvir and Behl Saahab are speaking from beyond the horizon , where real art dwells ! This senryu ( as Sanjay ji has (rightly) called it ) , can/may prove to be a barrier breaker !!!!
  • Raghbir Devgan Thank you, Sarbjot Singh Behl g for saying, "ਸਾਨੂੰ ਸ਼ਬਦਾਂ ਦੇ ਨਵੇਂ ਸੰਧਰਭ ਲਭਣੇ ਚਾਹੀਦੇ ਹਨ ..ਹਰ ਕਾਵਿਕ ਵਿਧਾ ਨੂੰ ਇਹ ਜਤਨ/ਉਪਰਾਲਾ ਅਮੀਰ ਕਰਦਾ ਹੈ ..."
  • Jagjit Sandhu thats what every one was working on .........with hoops and hills
  • Jagjit Sandhu Dalvir Gill ji ਸਮੱਸਿਆ ਇਹੋ ਹੈ ਕਿ ਅਸੀਂ ਹਾਇਕੂ ਲੈ ਕੇ ਬਾਸ਼ੋ ਇੱਸਾ ਕੋਲ਼ ਜਾਂਦੇ ਹਾਂ ਆਪਣੇ ਏਪਿਕਸ ਪੁਰਾਣਾ ਕੋਲ਼ ਨਹੀਂ। ਪਰ ਲੈ ਕੇ ਉਥੇ ਵੀ ਹਾਈਕੂ ਹੀ ਜਾਣਾ। ਦੂ ਜੀ ਗੱਲ ਕਾਵਿਕ ਭਾਸ਼ਾ ਤਾਂ ਅਸੀਂ ਆਪਣੀਆਂ ਬੋਲੀਆਂ ਵਿੱਚ ਵੀ ਨਹੀਂ ਵਰਤੀ। ਪਰ ਏਹ ਹਾਇਕੂ ਹੈ। ਏਥੇ ਭਾਸ਼ਾ ਸ਼ਬਦ ਦਰ ਸ਼ਬਦ ਹੀ ਸਿੱਖੀ ਜਾਣੀ ਹੈ। ਸਮੁੱਚੇ ਰੂਪ ਵਿੱਚ ਕਾਵਿਕ ਭਾਸ਼ਾ ਵਰਤਣਾ ਔਖਾ ਕੰਮ ਹੈ
  • Amarjit Sathi ਗੁਰਮੀਤ ਸੰਧੂ ਜੀ ਤੁਸਾਂ ਠੀਕ ਕਿਹਾ ਹੈ ਕੀ ਇਸ ਬਹਿਸ ਨੂਮ ਰੋਕ ਦੇਣਾ ਚਾਹੀਦਾ ਸੀ। ਮੈਂ ਇਸ ਪੋਸਟ ਨੂੰ ਕੱਲ੍ਹ ਪੜ੍ਹਿਆ ਸੀ ਅਤੇ ਅਪਣਾ ਵਿਚਾਰ ਵੀ ਸਾਂਝਾਂ ਕੀਤਾ ਸੀ ਪਰ ਜਦੋਂ ਮੈਂ ਇਸ ਨੂੰ ਅੱਜ ਵੇਖਿਆ ਹੈ ਤਾਂ ਬਹੁਤ ਕੁਝ ਹੋਰ ਵੀ ਲਿਖਿਆ ਜਾ ਚੁੱਕਿਆ ਸੀ।
  • Jagjit Sandhu ਚਲੋ ਜੀ ਬਹਿਸ ਬੰਦ ਕਰ ਦਿੰਦੇ ਹਾਂ
  • Amarjit Sathi ਮੇਰੀ ਬੇਨਤੀ ਹੈ ਕਿ ਜੇ ਕੋਈ ਸੁਹਿਰਦ ਮੈਂਬਰ ਉਪਰੋਕਤ ਸਾਰੇ ਵਿਚਾਰਾਂ ਦੇ ਦੋਹਾਂ ਪੱਖਾਂ ਦਾ ਸਾਰੰਸ਼ ਬਿਨਾਂ ਅਪਣਾ ਨਿਰਨਾ ਦਿੱਤਿਆਂ ਲਿਖ ਦੇਵੇ, ਜਿਸ ਤਰਾਂ ਰੋਜ਼ੀ ਮਾਨ ਜੀ ਨੇ ਕਿਹਾ ਹੈ 'can/may prove to be a barrier breaker', ਤਾਂ ਭਵਿੱਖ ਵਿਚ ਪੰਜਾਬੀ ਹਾਇਕੂ ਵਿਚ ਇਸ ਤਰਾਂ ਦੇ ਪ੍ਰਗਟਾ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ।
  • Gurmeet Sandhu ਸਾਥੀ ਜੀ ਇਸੇ ਹਾਇਕੂ ਨੂੰ ਲੈ ਕੇ ਕੁਲਜੀਤ ਮਾਨ ਜੀ ਨੇ ਇਕ ਨਵੇਂ ਸੂਤਰ ਹੇਠ ਲੰਮੀ ਵਰਤਾ ਨੂੰ ਇੰਜ ਕਹਿ ਕੇ ਸ਼ੁਰੂ ਕੀਤਾ ਹੈ
    ਭਰ ਆਈਆਂ
    ਗੰਡੇ ਦਾ ਚੀਰ ਹਰਣ ਕਰਦਿਆਂ-
    ਉਹਦੀਆਂ ਅਖਾਂ
    ਕਮੈਂਟਾਂ ਦੀ ਗਿਣਤੀ ਪੂਰੀ ਹੋ ਗਈ ਤੇ ਸੰਵਾਦ ਜੋ ਅਜੇ ਬਹਿਸ ਨਹੀ ਬਣਿਆ ਦੇ ਸੰਦਰਭ ਵਿਚ ਮੈਂ ਇਸ ਹਾਇਕੂ/ਸੈਨਰਿਉ ਨੂੰ ਵਖਰਾ ਕਰਕੇ ਕਮੈਂਟ ਦੇ ਰਿਹਾ ਹਾਂ। ਮੇਰੀ ਖਾਹਸ਼ ਹੈ ਕਿ ਇਸ ਪੋਸਟ ਤੇ ਹਰ ਕੋਈ ਆਪਣਾ ਕਮੈਂਟ ਜ਼ਰੂਰ ਕਰੇ। ਮੇਰੀ ਨਜ਼ਰ ਵਿਚ ਇਹ ਮਹਤਵਪੂਰਨ ਰਹੇਗਾ। ਮੈਂ ਗੁਰਮੀਤ ਸੰਧੂ ਦੇ ਹਾਇਕੂ ਦੇ ਸਮੁੱਚੇ ਰੂਪ (totality) ਦੀ ਹੀ ਗੱਲ ਕਰਾਂਗਾ......
    ਕੀ ਕੋਈ ਵੀ ਐਡਮਿਨ ਇਸ ਬਾਰੇ ਨੋਟਿਸ ਨਹੀਂ ਸੀ ਲੈ ਸਕਦਾ
    ਜਾਂ ਤਾਂ ਇਹ ਸਾਰਾ ਕੁਝ ਕਿਸੇ ਐਡਮਿਨ ਦੀ ਮਿਲੀਗੁਗਤ ਨਾਲ ਹੋ ਰਿਹਾ ਹੈ, ਜਾਂ ਗਰੁਪ ਨੂਮ ਆਪ ਮੁਹਾਰੇ ਚੱਲਣ ਦਿੱਤਾ ਜਾ ਰਿਹਾ ਹੈ.....
  • Jagjit Sandhu ਮਾਨਵੀਕਰਨ ਦੇ ਬੈਰੀਅਰ ਦੀ ਗੱਲ ਫੇਰ ਪਹਿਲਾਂ ਸ਼ਬਦ ਅਤੇ ਸੰਦਰਭ ਦੀ ਗੱਲ। ਕਵੀ ਕੋਲ਼ ਇਲਹਾਮ/ਖਿਣ ਵਿਆਕਰਣਕ ਜਾਂ ਭਾਸ਼ਾ ਭਵਿੱਖ ਨੂੰ ਸਾਹਮਣੇ ਰੱਖ ਕੇ ਨਹੀ ਆਉੰਦੇ ਕਵੀ ਨੇ ਆਪਣਾ ਹਿੱਸਾ ਪਾਉਣਾ ਹੁੰਦਾ। ਚੀਰ ਹਰਣ ਸ਼ਬਦ ਅਸੀਂ ਰੋਜ਼ ਕਿਸੇ ਨਾ ਕਿਸੇ ਗੱਲ ਦਾ ਉਪਹਾਸ ਕਰਨ ਲਈ ਵਰਤਦੇ ਹਾਂ। ਹਾਇਕੂ ਜਾਂ ਸੰਜੀਦਾ ਕਵਿਤਾ ਵਿੱਚ ਨਹੀਂ।
  • Jagjit Sandhu ਪਹਿਲਾਂ ਬੁੜ੍ਹੀ ਸ਼ਬਦ ਲਈ ਵੀ ਐਸੀਆਂ ਬੇਨਤੀਆਂ ਕੀਆਂ ਸਨ ਮੈ। ਕਿਊਂ ਕਿ ਇਹੋ ਕਾਰਜ ਹੈ ਹਾਇਕੂ ਦਾ ਜ਼ਿੰਦਗੀ ਚ ਸੁਬਕਤਾ ਅਤੇ ਤਹੱਮਲ। ਮੈਂ ਹਾਇਕੂ ਲਿਖਣਾ ਤਾਂ ਸ਼ਾਇਦ ਨਾ ਸਿੱਖਿਆ ਹੋਵੇ ਪਰ ਅੱਗੇ ਨਾਲ਼ੋਂ ਜੀਵਨ ਚ ਪੂਰਨਤ ਨਹੀਂ ਤਾਂ ਅੱਗੇ ਨਲੋਂ ਵੱਧ ਸ਼ਾਂਤੀ ਹੈ।
  • Gurmeet Sandhu ਸਾਥੀ ਸਾਹਿਬ ਮੈਂ ਚਰਚਾ ਦੇ ਵਿਰੁਧ ਨਹੀਂ ਹਾਂ, ਨਾਂ ਹੀ ਮੈਂ ਕਿਸੇ ਬਹਿਸ ਤੋਂ ਮੁਨਕਰ ਹਾਂ , ਪਰ ਲਗਾਤਾਰ ਇਕ ਮੁਹਿੰਮ ਦੇ ਅਧੀਨ ਇਕ ਆਕਰਮਣ ਕਿਸਮ ਦੀ ਵਿਚਾਰਧਾਰਾ ਨਾਲ ਦਲੀਲ ਰਹਿਤ ਕੀਤੀ ਗਈ ਨੁਕਤਾਚੀਨੀ ਜਿਹੜੀ ਕਿ ਸੈਨਰਿਊ ਦੇ ਮੂਲ ਲੱਛਣ ਮਜਾਹ, ਕਟਾਖਸ਼ ਹਾਸਰਸ ਦੇ ਸੰਦਰਭ ਵਿਚ ਹੀ ਪਰਖੀ ਜਾਣੀ ਚਾਹੀਦੀ ਤੋਂ ਹਟ ਕੇ ਕੀਤੀ ਜਾ ਰਹੀ ਹੈ.....
  • Jagjit Sandhu ਚੀਰ ਹਰਣ ਸ਼ਬਦ ਹਾਇਕੂ ਵਿੱਚ ਵਰਤਿਆ ਜਾਵੇ ਭਾਜੀ ਪਰ ਕਰੁਣਾ, ਮਰਮ ਦਰਦ ਦੇ ਸੰਧਰਬ ਵਿੱਚ
  • Gurmeet Sandhu ਜਗਜੀਤ ਇਹ ਹਾਇਕੂ ਨਹੀਂ ਹੈ.....ਇਹ ਸੂਨਰਿਊ ਹੈ....ਜਿਸ ਨੂੰ ਇਹਦੇ ਸੰਦਰਭ ਵਿਚ ਹੀ ਵਿਚਾਰਨਾ ਚਾਹੀਦਾ ਹੈ...
  • Rosie Mann Sandhu Saab , tusi aapni rachna likh ke post kar ditti hai ! kise nu pasand aayegi , kise nu nahin ji !
    You don't as the creator owe any explanation to anyone , sir !!
    I think you should share more of your haiku/senryu and let us carry on !!:))))
  • Jagjit Sandhu ਬਿਲਕੁਲ ਪਰ ਚੀਰਹਰਣ ਕੀ ਹੈ ਇਹ ਤਾਂ ਸਭ ਅਸੀਂ ਜਾਣਦੇ ਹਾਂ ਨਾ। ਇਹ ਤਾਂ ਸਾਨੂੰ ਜਪਾਨੀ ਨਹੀਂ ਦੱਸਣਗੇ
  • Gurmeet Sandhu ਰੋਜ਼ੀ ਜੀ ਧੰਨਵਾਦ.....
  • Jagjit Sandhu Rosie Mann There are more than 3000 creators who think so. He being a responsible creator wants a discussion here.
  • Surmeet Maavi Dalvir Gill ji, ਤੁਸੀਂ ਮੇਰੇ ਵੱਡੇ ਵੀਰ ਹੋ ਸੋ ਬੇਹਦ ਅਹਿਤਰਾਮ ਨਾਲ ਇੱਕ ਗੱਲ ਕਹਿਣਾ ਚਾਹਾਂਗਾ ਕਿ ਇੱਕ ਦਿਨ ਚ ਤਰਵੰਜਾ ਹਾਇਕੂ ਲਿਖੇ ਜਾਣ ਜਾਂ ਤਰਵੰਜਾ ਸਾਲ ਚ ਇੱਕ ਹਾਇਕੂ ਦੇਖਣ ਯੋਗ ਹੋਣ ਦੇ ਲਈ ਇਨਸਾਨ ਦਾ ਜ਼ਹਨ ਅਹਿਮ ਹੈ ਨਾ ਕਿ ਸ਼ਿਲਪ... ਇੱਕ ਚੰਗਾ ਜ਼ਹਨ ਅੱਖ ਦੇ ਫੋਰ ਚ (ਜਾਣੀਂ ਕਿ ਫਿਲਮੀ ਜ਼ਬਾਨ ਚ, ਇੱਕ ਸਕਿੰਟ ਚ ) ਚੌਵੀ ਕੁ ਤਸਵੀਰਾਂ (ਫ੍ਰੇਮ) ਦੇਖ ਸਕਦਾ ਹੈ... ਸਵਾਲ ਹਾਇਕੂ ਲੇਖਨ ਦਾ ਹੈ ਜਾਂ ਹਾਇਕੂ ਮਨ ਦਾ ? ਇਸ ਗੱਲ ਬਾਰੇ ਸਪਸ਼ਟ ਹੋ ਲਈਏ ਪਹਿਲਾਂ... ਪੋਸਟ ਜ਼ਰੂਰੀ ਹੈ ਕਿ ਅਨੁਭਵ... ਮੈਨੂੰ ਨਹੀਂ ਲਗਦਾ ਕਿ ਇਸ ਤੋਂ ਜ਼ਿਆਦਾ ਕੁਝ ਕਹਿਣ ਦੀ ਲੋੜ ਹੈ... ਬਾਕੀ ਜੋ ਗੱਲ ਗੰਢੇ ਦੀ ਹੈ ਤਾਂ ਗੰਢੇ ਦੀ ਛਿੱਲ ਲਾਹੀ ਜਾਂਦੀ ਹੈ, ਬੰਦੇ ਦੀ ਛਿੱਲ ਵੀ ਲਾਹੀ ਜਾਂਦੀ ਹੈ, ਲੇਕਿਨ ਬਦਕਿਸਮਤੀ ਨਾਲ ਉਹ ਸਿਰਫ਼ ਇੱਕ ਮੁਹਾਵਰਾ ਹੈ
  • Surmeet Maavi "ਚੀਰ-ਹਰਨ" ਦਾ ਸ਼ਾਬਦਿਕ ਅਰਥ ਹੈ --- ਕਿਸੇ ਦੀ ਮਰਜ਼ੀ ਤੋਂ ਬਿਨਾ ਕਿਸੇ ਦੇ (ਦੇਸੀ ਭਾਸ਼ਾ ਵਿਚ) ਕੱਪੜੇ ਲਾਹੁਣਾ... "ਹਰਣ" ਵਿਚ ਹੀ ਜ਼ਬਰ ਹੈ
  • Raghbir Devgan ਆਦਰ ਸਹਿਤ “ਸੋ ਹੱਥ ਰੱਸਾ - ਸਿਰੇ ਤੇ ਗੰਢ” ਬਹੁਤ ਪਿਆਰਾ ਸੈਨਰਿਊ ਹੈ, ਰਚਨਹਾਰ ਗੁਰਮੀਤ ਸੰਧੂ ਦਾ ਬਹੁਤ ਸ਼ੁਕਰੀਆ...
  • Raghbir Devgan ਬਹੁਤ ਖ਼ੂਬ! Amrao Gill g,
    "ਕਿਸੇ ਔਰਤ ਦਾ ਚੀਰ-ਹਰਣ ਅਤੇ ਗੰਢੇ ਦੀ ਛਿੱਲ ਦਾ ਉਤਾਰਿਆ ਜਾਣਾ ਇਸ ਹਾਇਕੂ ਦੀ ਇਕ ਖੂਬਸੂਰਤ ਜਕਸਟਾਪੋਜ਼ੀਸ਼ਨ ਹੈ" We should consider Gill Sahib's word last word and sum up this long discussion, hope everyone agree with me.
  • Dalvir Gill Draupadi's Cheer-Haran
    Draupadi humiliated. Painting by Raja Ravi Varma.

    Draupadi’s Cheer-Haran, literally meaning stripping of one’s clothes, marks a definitive moment in the story of Mahābhārata. ( From :http://www.knowledgewiki.org/article/Draupadi?enk=ZsmmuebBxskGGQcZphmmwSexxhkmmUaZRqFmoaaJZIk= )
  • Dalvir Gill ਮੇਰਾ ਮਨ ਹਰ ਲਿਆ ਤੁਸੀਂ ਸਭ ਨੇ ( ਤੇ ਮੇਰੇ ਨਾਲ ਕੋਈ ਬਲਾਤਕਾਰ ਵੀ ਨਹੀਂ ਹੋਇਆ, ਹਲਕੀ ਜਿਹੀ ਖੁਸ਼ੀ ਹੀ ਹੋਈ ਹੈ )

    ਮਾਵੀ ਵੀਰੇ ਬਲਾਤਕਾਰ ( ਬਲ ਨਾਲ ਕੀਤੀ ਕਾਰ ) ਵਿਚ ਵੀ ਰੇਪ ਅਸਲੋਂ ਨਹੀਂ ਹੈ, ਇਹ ਵਖਰੀ ਗੱਲ ਹੈ ਕੀ ਕੁਝ ਚੀਜ਼ਾਂ ਨੂ ਪ੍ਰਮ੍ਪ੍ਰਿਕ ਅਰਥ ਮਿਲ ਜਾਂਦੇ ਹਨ l ਚੀਰ ਹਰਨ ਦਾ ਵੀ ਸ਼ਾਬਦਿਕ ਅਰਥ ਸਿਰਫ ਕਪੜੇ ਹਟੋਨਾ ਹੀ ਲਗਦਾ ਹੈ ਮੈਨੂੰ ਤਾਂ ( Stripping of clothes , ਤੇ ਨੰਗੇ ਕਲੱਬਾਂ 'ਚ ਨਾਚੀਆਂ ਆਪੇ ਆਪਣਾ ਚੀਰ ਹਰ ਕੇ ਪੈਸੇ ਕਮਾਉਂਦੀਆਂ ਹਨ ) l ( ਮੁਆਫ ਕਰਨਾ ਮੈਨੂੰ ਇਸ thread ਤੋਂ ਥੋੜਾ ਪਾਸੇ ਜਾਣਾ ਪਵੇਗਾ, ਉਂਝ ਵੀ ਆਪਾਂ ਇਸਦੀ ਪੂਰੀ ਤਰਾਂ ਮਲਾਈ ਤਾਂ ਮਾਰ ਹੀ ਦਿੱਤੀ ਹੈ ) ਮੈਨੂੰ ਕਦੇ ਵੀ ਆਪਨੇ ਕੰਮ 'ਤੇ ਚਲਦੀ ਰਾਜਨੀਤੀ ਦੀ ਕਦੇ ਸਮਝ ਨਹੀਂ ਆਈ, ਜਿਥੇ ਮੈਂ ਸ਼ਰੀਰ ਰੂਪ 'ਚ ਹਾਜ਼ਿਰ ਹੁੰਦਾ ਹਾਂ, ਫਿਰ ਕਿਸੇ Publlic site ਦੇ ਕਿਸੇ ਪੇਜ਼ ਤੇ ਕੀ ਭੰਨ ਤੋੜ ਹੋ ਰਹੀ ਹੈ ਕੀ ਜਾਣਾਂ, ਤੇ ਲੋੜ ਵੀ ਕੀ ਪਈ ਹੈ ? ) ਜੇ ਨਿਰਮਲ ਬਰਾੜ ਦੇ ਹਾਇਕੂ 'ਚ ਰਾਹ ਲਭਦੀ ਫਿਰਦੀ ਹਵਾ ਤੇ ਕਿਸੇ ਨੂੰ ਇਤਰਾਜ਼ ਨਹੀਂ ਹੁੰਦਾ ਤਾਂ ਹੈਰਾਨੀ ਤਾਂ ਹੋਣੀ ਹੀ ਹੋਈ, ਤਾਂ ਸੋਚਣਾ ਤਾਂ ਪਵੇਗਾ ਹੀ l ) ਸੇਨ੍ਰੁਓ 'ਚ ਤਾਂ ਹਲਕਾ ਵਿਅੰਗ/ਮਜ਼ਾਕ ਚਲਦਾ ਹੁੰਦਾ ਸੀ? ਨਹੀਂ ਕੀ ? ਮੈਨੂੰ ਨਹੀਂ ਪਤਾ ਮੈਂ ਤਾਂ ਇੱਕ ਤੋਂ ਵਧ ਵਾਰ ਕਿਹ ਚੁੱਕਿਆ ਹਾਂ ਕਿ ਮੇਰਾ ਜੇਨ-ਕਾਵਿ ਦੇ ਕਿਸੇ ਵੀ ਹੋਰ ਰੂਪ ਨਾਲ ਕੋਈ ਵਾਸਤਾ ਨਹੀਂ ਤੇ ਇਸੇ ਲਈ ਆਪਨੇ ਗਜ਼ ਲੰਬੇ comment ਦੇ ਆਖਿਰ ਵਿਚ ਇਸ senryo ਨੂੰ ਵੀ ਹਾਇਕੂ ਦਾ "ਚੀਰ" ਪਉਣ ਦੀ ਕੋਸ਼ਿਸ਼ ਕੀਤੀ ਸੀ l ਤੇ ਕੀ ਇਸੇ ਨੂੰ ਤਾਂ ਇਸ ਵਿਧਾ ਦੀ ਤਾਕ਼ਤ ਨਹੀਂ ਕਿਹਾ ਜਾਂਦਾ ਕਿ ਇਹ ਵਿਆਖਿਆ ਲਈ ਖੁਲੀ ਹੁੰਦੀ ਹੈ ?

    ਗੁੱਸੇ ਦੀ ਭਾਸ਼ਾ ਤਾਂ ਉਂਝ ਹੀ ਬੁਰੀ ਹੈ l (i hate when i feel like i'm being a patron ) Sharing ਤਾਂ ਮਨ ਨੂੰ ਖੁਸ਼ੀ ਦੇਣੀ ਵਾਲੀ ਚੀਜ਼ ਹੈ, ਨਹੀਂ ਕੀ?

    ਮਾਵੀ ਵੀਰੇ, ਏਹੋ ਤੇ ਮੈਂ ਕਹਿੰਦਾ ਰਿਹਾ ਹਾਂ ਕਿ ਸਵਾਲ ਇਸ ਵਿਧਾ ਦੇ "ਰੂਪ" ਦਾ ਨਹੀਂ ਸਗੋਂ "ਹਾਇਕੂ ਮਨ ( ਸਗੋਂ ਚਿਤ )" ਦਾ ਹੈ l ਤੇ ਏਸ thread ਤੇ ਜਿਵੇਂ ਮੈਂ ਛਾਲ ਮਾਰ ਕੇ comment ਕੀਤਾ ਸੀ ਓਸਦਾ ਕਾਰਣ ਵੀ ਏਹੋ ਸੀ ਕਿ ਸੰਧੂ ਸਾਹਿਬ ਨੇ ਤਾਂ ਗੰਢੇ ਦਾ ਕੀਤਾ ਪਰ ਹੁਣ ਓਹਨਾ ਦਾ ਹੋਵੇਗਾ, ਚੀਰ-ਹਰਣ l ਦੋ ਸਾਲ ਪਹਿਲਾਂ ਇਸੇ ਗਰੁਪ 'ਚ ਕੋਈ "ਮੈਂ" ਨਹੀਂ ਸੀ ਇਸਤੇਮਾਲ ਕਰਦਾ, ਅੱਜ ਗਾਹੇ-ਬਗਾਹੇ ਹਾਇਕੂ ਲਗਦਾ ਹੈ ਤੇ ਉੰਨਾ ਬੁਰਾ ਵੀ ਨਹੀਂ ਲਗਦਾ l ਮਾਨਵੀ-ਕਰਣ ਨਾਲ ਵੀ ਇਹੋ ਹੋਵੇਗਾ, ਜੇ ਇਹ ਕਿਸੇ ਰਚਨਾ-ਖਾਸ ਦੀ ਤਾਕ਼ਤ ਹੋਵੇ ਨਾਂ ਕਿ ਇਸ genre ਲਈ ਘਾਤੀ l

    ਅਨੁਭਵ ਜ਼ਰੂਰੀ ਹੈ, ਪੋਸਟਾਂ ਦੀ ਕੀਹ ਵੁੱਕਤ l ਜਦ ਮੈਂ ਕਹਿੰਦਾ ਸਾਂ ਕਿ "ਕੀ ਹਾਇਕੂ ਲਿਖਣਾ ਜ਼ਰੂਰੀ ਵੀ ਹੈ?" ਤਾਂ ਮੈਂ ਕੋਈ ਬੋਧਿਕ-ਬਦਮਾਸ਼ੀ ਨਹੀਂ ਸੀ ਦਿਖਾ ਰਿਹਾ ਹੁੰਦਾ, ਸਗੋਂ ਮੇਰਾ ਇਹੋ ਮਤਲਬ ਹੁੰਦਾ ਸੀ ਕਿ ਕ੍ਲਾਸੀਕਲ-ਹਾਇਕੂ ਨੂੰ ਹੀ ਮੁੜ-ਮੁੜ ਵਿਚਾਰਨ ਨਾਲ ਸਾਨੂੰ ਜ਼ਿਆਦਾ ਫਾਇਦਾ ਹੋਏਗਾ, ਰਚਨਾ ਕਾਰ ਬਣਨ ਨਾਲੋਂ, ਤਾਂ, ਮੇਰਾ ਇਹੋ ਮਤਲਬ ਸੀ to achieve that state of mind of no-mind. Hemmingway ਕਹਿੰਦਾ ਹੁੰਦਾ ਸੀ ਕਿ "ਨਵਾਂ ਲਿਖਣ ਨਾਲੋਂ ਪਹਿਲਾਂ ਲਿਖੇ ਗਏ ਨੂੰ ਹੀ ਦੁਬਾਰਾ ਲਿਖਿਆ ਜਾਵੇ" ਅੱਜ ਉਸਦੇ ਵੀ ਅਰਥ ਸਮਝ ਆ ਰਹੇ ਹਨ ਅਤੇ ਬਕੋਲ ਇਬਨੇ ਇੰਸ਼ਾ,"ਹੁਣ ਕੁਝ ਨਵਾਂ ਲਿਖਣ ਦਾ ਰਿਵਾਜ਼ ਵੀ ਤਾਂ ਨਹੀਂ ਰਿਹਾ" l ਅਮਰਾਓ ਗਿੱਲ ਸਾਹਿਬ ਤੇ ਦੇਵਗਨ ਸਾਹਿਬ ਨੇ ਇਸੇ senryo ਨੂੰ ਠੀਕ ਸਮਝਿਆ ਹਾਲਾਂਕਿ ਆਪੋ ਆਪਣੇ ਕੋਣ ਤੋਂ l ਮੈਨੂੰ ਬਹੁਤ ਹੀ ਵਧੀਆ ਲੱਗਾ ( ਉਦੋਂ ਮੇਰੇ ਦਿਮਾਗ 'ਚ ਨਾਂ ਦ੍ਰੋਪਦੀ ਸੀ ਨਾ ਧ੍ਰਿਤਰਾਸ਼ਟਰ, ਨਾਹ ਓਹ ਮਹਾਨੁਭਾਵ ਜਿਸਨੇ ਉਸਦੀ ਇਜ਼ਤ ਨਾਲ ਤਾਂ ਖਿਲਵਾੜ ਓਸਨੂੰ ਜੂਏ ਦੇ ਦਾਵ ਤੇ ਲੋਂਦਿਆਂ ਹੀ ਕਰ ਦਿੱਤਾ ਸੀ ) ( ਯੂਨੀਵਰਸਿਟੀ ਦੇ ਦਿਨਾਂ 'ਚ ਅਸੀਂ ਆਮ ਕਹਿੰਦੇ ਸੀ ਸਿਗਰਟਾਂ ਦੀ ਡੱਬੀ ਖੋਲਣ ਲਈ,"ਕਰ ਇਸਦਾ ਚੀਰ ਹਰਣ ਤੇ ਸੁੱਟ ਇੱਕ ਬੱਤੀ ਇਧਰ ਵੀ" -- ਜਗਜੀਤ ਭਾ ਜੀ ਦੇ comment ਦੇ ਮਦ੍ਦੇ ਨਜ਼ਰ l )

    ਇਸ thread ਲਈ ਮੈਂ ਅੰਤਾਂ ਦਾ ਥੱਕ ਚੁੱਕਾ ਹਨ ਕਿਓਂਕਿ ਇਹ ਮਾਨਵੀਕਰਣ ਤੋਂ ਹਿੱਲ ਕੇ ਸੰਧੂ ਠੀਕ ਕਿ ਮਾਨ ਠੀਕ ਤੱਕ ਚਲੇ ਗਿਆ ਹੈ l

    ਸਾਥੀ ਸਾਹਿਬ ਨੂੰ ਵੀ ਮੇਰੀ ਬੇਨਤੀ ਹੈ, ਪੂਰਨ ਰੂਪ ਵਿਚ ਸਨਿਮਰ ਤੇ ਦਿੱਲੋਂ, ਕਿ ਜਦ ਤੱਕ ਸਿਰ ਪਾਟ ਨਹੀਂ ਜਾਂਦੇ ਇਹਨਾਂ ਨੂੰ ਹਟਾਇਆ ਨਾਂ ਕਰੋ, ਤੇ ਜੇ ਪੱਟੀਆਂ ਬੰਨੇ ਸਿਰ - ਖੁਲੇ ਹੋਏ ਵੀ, "ਖੁੱਲ" ਜਾਣ ਤਾਂ ਕਿ ਹਰਜ਼ਾ ? ਤੇ ਮਾਵੀ ਵੀਰੇ ਓਹ ਵੀ ਇਸੇ ਕਾਰਣ ਕਿ ਪੋਸਟਾਂ ਦੀ ਗਿਣਤੀ ਦੇ ਕੋਈ ਅਰਥ ਨਹੀਂ l ਇਸੇ FB ਤੇ ਕਈ ਮਾਡਲ ਟੈਪ ਕੁੜੀਆਂ ਦੇ ਲਖ ਤੋਂ ਉੱਪਰ ਮੇਮ੍ਬਰ ਹਨ ਤੇ ਰੋਜ਼ ਦੀਆਂ ਹਜ਼ਾਰਾਂ ਹਿੱਟ/ਪੋਸਟਾਂ ਹਨ ਕੀਹ ਫ਼ਰਕ ਪੈਂਦਾ ਹੈ ? ਇਥੇ ਵੀ ਆਪਾਂ ਜੇ "ਪੰਜਾਬੀ" ਹਾਇਕੂ ਦਾ ਮੂੰਹ ਮਥਾ ਘੜਨ ਤੇ ਜ਼ਿਆਦਾ ਜ਼ੋਰ ਲਾਈਏ ( leaving this self-smug attitude that it has been done already ) ਤਾਂ ਬੇਹਤਰ ਹੋਵੇਗਾ ਮੇਰੀ ਜਾਚੇ l "ਸੋ ਸਿਰ ਭਿੜਨ ਦਿਓ, ਹਜ਼ਾਰ ਫੁੱਲ ਖਿੜਨ ਦਿਓ" ਜਾਂ ਅਜਿਹਾ ਹੀ ਕੁਛ੍ਹ l
  • Sarbjot Singh Behl ਅਮਰਾਓ ਗਿੱਲ ਹੁਰਾਂ ਦਾ ਵਰਸ਼ਨ ਇਸ ਡਿਸਕਸ਼ਨ ਦਾ ਸੁਖਾਵਾਂ ਕੰਕ੍ਲੁਜਨ ਹੋ ਸਕਦਾ ਹੈ...
  • Dalvir Gill Yeah Behl Sahib, Let it be. :)))
  • Sarbjit Singh It is sad ....we have accepted the slavishness, did nothing to get out of it.
  • Balraj Cheema After going through number of posts, i feel a bit leery about the whole issue of Haiku and reactions. We are here to see the best of efforts, and if one does not come up to our expectations and as readers we have every claim to jot down our reaction without being derogatory and personal.
    If ever, i write one, i leave it to the readers to appreciate or otherwise. Let the readers jot down what they feel individually. The author should just stay behind the scene and show up only if there is a gross misrepresentation of his/her experience or if some reader seeks further clarification of the term or element in the creation.
    If we adopt this attitude, lot of the unpleasantness in our point counter-point shall disappear.
    Argue we must; but with respect for the other's point of view.
    I like to see the discussions move in that spirit. I hope i am clear; if not, i am prepared to clarify my point of view further.
    The pleasant and harmonious atmosphere of this space should be maintained at all costs, i guess.
  • Jagjit Sandhu Amrao Gill: ਇਸਦਾ ਸੰਤਾਪ ਇਸਤਰਾਂ ਹੀ ਚਲਦਾ ਰਹੇਗਾ ਜਦੋਂ ਤੱਕ ਅਸੀਂ ਚੀਰ ਹਰਣ ਨੂੰ ਗੰਢੇ ਦੇ ਛਿਲਣ ਨਾਲ਼ ਜਕਸਟਾਪੋਜ਼ ਕਰਦੇ ਰਹਾਂਗੇ। ਕਾਰਨ ਇਹੋ ਹੈ ਸਰ ਜੀ। ਹੋਰ ਵੀ ਕਈ ਦੱਸ ਸਕਦਾ ਹਾਂ। ਹੁਕਮ ਕਰੋ ਜੀ। ਨਹੀਂ ਤਾਂ ਚਾਹੇ ਰੋਜ਼ ਚੀਰ ਹਰਣ ਹੋਵੇ, ਚਾਹੇ ਗੰਢੇ ਦਾ ਚਾਹੇ ਬੰਦੇ ਦਾ
  • Jagjit Sandhu ਜੋ ਅਮਰਾਓ ਗਿਲ ਹੋਰਾਂ ਦਾ ਵਰਸ਼ਨ ਹੈ ਉਸੇ ਤਰਾਂ ਹੀ ਮੈਂ ਬੇਨਤੀ ਕੀਤੀ ਸੀ:
    ਗੰਢਾ ਛਿਲਦਿਆਂ
    ਚੇਤੇ ਆਇਆ ਚੀਰ ਹਰਣ
    ਅੱਖਾਂ ਭਰੀਆਂ

    ਇਹਨਾਂ ਵਾਲਾ ਰੂਪ ਦੇ ਤੌਰ 'ਤੇ ਵਧੇਰੇ ਸਹੀ ਹੈ। ਬਾਕੀ ਵੀਰ ਦਲਵੀਰ ਜੀ ਮੇਰੇ ਤੇਰੇ ਸਹੀ ਹੋਣ ਗੱਲ ਨਹੀਂ। ਇਹ ਤਾਂ ਚਰਚਾ ਦਾ ਪੱਧਰ ਨੀਵਾਂ ਕਰਨ ਵਾਲ਼ੀ ਗੱਲ ਹੋਵੇਗੀ। ਗੱਲ ਤੁਰੀ ਤਾਂ ਗੱਲ ਹੱਲ ਹੋਈ ਹੈ

    ਮੈਂ ਮੰਨਦਾ ਹਾਂ ਮੇਰਾ ਸੁਝਾਇਆ ਹਾਇਕੂ ਉਨਾ ਠੀਕ ਨਹੀਂ ਜਿੰਨਾ ਹੋਣਾ ਚਾਹੀਦਾ ਹੈ ਜਾਂ ਜਿੰਨਾ ਅਮਰਾਓ ਗਿੱਲ ਜੀ ਦਾ ਹੈ। ਪਰ ਇੱਕ ਗੱਲ ਵਾਜਿਬ ਹੈ ਅਸੀਂ ਹੌਲ਼ੀ ਹੌਲ਼ੀ ਗੱਲ ਕਰਨਾ ਸਿੱਖ ਰਹੇ ਹਾਂ।
  • Dhido Gill ਭਰ ਆਈਆਂ
    ਗੰਡੇ ਦਾ ਚੀਰ ਹਰਣ ਕਰਦਿਆਂ-
    ਉਹਦੀਆਂ ਅੱਖਾਂ
    ...................ਏਸ ਹਾਇਕੂ ਵਿੱਚ ਸਿਰਫ ਹਾਈਜਨ ਹੀ ਜਾਣਦਾ ਹੈ ਕੀ ਗੰਢਾ ਛਿੱਲਣ ਵਾਲੀ ਚੀਰ ਹਰਣ ਦੀ ਪੀੜਤ ਔਰਤ ਹੈ.................................................................ਇੱਕ ਵੀ ਬਿੰਬ ਅਲੰਕਾਰ ਜਾਂ ਮਹਿਜ ਇੱਕ ਵੀ ਸ਼ਬਦ ਇਸਦਾ ਸੰਦੇਹ ਪ੍ਰਗਟ ਨਹਿਂ ਕਰਦਾ.......................................ਉਂਜ ਵੀ ਜੇ ਹਾਈਜਨ ਨੂੰ ਅੰਦਰੂਨੀ ਪਤਾ ਹੈ ਕੀ ਉਹ ਪੀੜਤ ਔਰਤ ਹੈ ਤਾਂ ਵੀ ਗੰਢੇ ਦੇ ਲੱਥ ਰਹੇ ਛਿਲੜਾਂ ਸਮੇਂ ਇਸਦਾ ਚੇਤਾ ਆਉਣਾ ਤੇ ਅੱਖਾਂ ਭਰ ਆਣੀਆਂ..........ਏਸ ਤਰਾਂ ਦੀ juxtaposition .....ਪੰਜਾਬੀ ਹਾਇਕੂ ਵਿਵਸਥਾ ਦੇ ਚੱਜ ਅਚਾਰ ਦਾ ਚੀਰਹਰਣ ਹੈ..
  • Gurmail Badesha hybrid ONION in haiku field !
  • ..........................................................................................................................
    Jaswinder Singh12:50pm Apr 29,2013
    ਜਿਉਂਦੇ 'ਲੜਦੇ' ਰਹੋ ਭਾਈ
  • Dalvir Gill12:57pm Apr 29
    ਜਸਵਿੰਦਰ ਸਿੰਘ ਵੀਰਜੀ ਤੁਸੀਂ ਕੱਲ ਵੀ ਕੁਲਜੀਤ ਮਾਨ ਭਾਜੀ ਵਾਲੀ ਪੋਸਟ 'ਤੇ ਵੀ ਇਹੋ ਜਿਹੀ ਹੀ ਗੱਲ ਕੀਤੀ ਸੀ, ਤੁਸੀਂ ਲੰਬੇ ਸਮੇਂ ਤੋਂ ਹਾਇਕੂ ਨਾਲ ਜੁੜ੍ਹੇ ਹੋਏ ਹੋਂ ਆਪਨੇ ਵਿਚਾਰ ਦਿਆ ਕਰੋ, ਇਹ ਪੋਸਟ ਵੀ ਮਾਨਵੀਕਰਣ ਦੇ ਵਿਸ਼ੇ ਤੋਂ ਕਈ ਵਾਰ ਇਧਰ-ਉਧਰ ਹੋਈ ਪਰ ਆਪਾਂ ਤਾਂ ਨਿੱਠ ਕੇ ਇੱਕ ਵਿਸ਼ੇ ਤੇ ਗਲ ਕਰਦੇ ਰਹਿ ਸਕਦੇ ਹਾਂ l ਮੈਂ ਤਾਂ ਕਿਸੇ ਫੇਸਬੁੱਕ ਏਡਮੰ ਦਾ ਇਹੋ ਫਰਜ਼ ਸਮਝਦਾ ਹਾਂ ਕਿ ਜਦ ਗੱਡੀ ਲਾਈਨ ਤੋਂ ਉਤਰਨ ਲੱਗੇ ਤਾਂ ਸਾਰਿਆਂ ਨੂੰ ਵਾਪਿਸ ਵਿਸ਼ੇ ਤੇ ਲੈ ਆਉਣ l ਬੱਸ!
  • Jaswinder Singh 1:25pm Apr 29
    ਗੱਡੀ ਦੀਆਂ ਤਾਂ ਚੀਕਾਂ ਕਢਾਈ ਜਾਂਦੇ ਆ ਹਾਇਕੂ ਲੇਖਕ ਆਪਾਂ ਪਾਸੇ ਈ ਚੰਗੇ ਆਂ ਬਾਂਦਰ ਤੋਂ ਬੰਦਾ ਬਣਿਆ ਆਹ ਹਾਲ ਹੋ ਗਿਆ ਹੁਣ ਹਾਇਕੂ ਨੂੰ ਮਾਨਵ-ਈ-ਕਰਣ ਲੱਹੇ ਓ .. ਆਪਾਂ ਵਿੱਚ ਵਿਚਾਕੇ ਆ ਕੇ ਲੱਤਾਂ ਨਾ ਨਾਹ ਤੁੜਵਾ ਬੈਟੀਏ .. ਕਿਹਿੰਦੇ ਨੇ ਸਾਹਨਾਂ ਦੇ ਭੈੜ ਵਿੱਵ ਤਖਤ ਪੋਸ਼ ਬਾਣੀਆਂ ਦੇ ਈ ਟੁਟਦੇ ਨੇ